24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬੇਟ ਖੇਤਰ ’ਚੋਂ ਗੁਜ਼ਰਦੀ ਕਾਹਨੂੰਵਾਨ ਸਵੈਂਪ ਸੇਮ ਨਹਿਰ ਨਾਲ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਲਿਆ ਜਾਇਜ਼ਾ

ਭੈਣੀ ਮੀਆਂ ਖਾਂ, 23 ਅਗਸਤ (ਜਸਬੀਰ ਸਿੰਘ ਬਾਜਵਾ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ ਦਾ ਦੌਰਾ ਕਰਕੇ ਹਾਲ ਹੀ ’ਚ ਵਿਛੜ ਚੁੱਕੇ ਕਾਂਗਰਸੀ ਵਰਕਰਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਦੌਰਾਨ ਬੇਟ ਖੇਤਰ ਦੇ ਪਿੰਡ ਬੇਰੀ, ਧੱਕੜ, ਰਾਜਪੁਰਾ, ਨਾਨੋਵਾਲ ਜੀਂਦੜ, ਬਾਗੜੀਆਂ, ਚੱਕ ਸਰੀਫ ਦੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਹਮਦਰਦੀ ਪ੍ਰਗਟ ਕੀਤੀ ਤੇ ਦੁੱਖ ਦੀ ਇਸ ਘੜੀ ’ਚ ਪਰਿਵਾਰਾਂ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ।

ਅਜੀਤ ਡੈਸਕ 24-08-2026
ਭੈਣੀ ਮੀਆਂ ਖਾਂ, 23 ਅਗਸਤ (ਜਸਬੀਰ ਸਿੰਘ ਬਾਜਵਾ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ ਦਾ ਦੌਰਾ ਕਰਕੇ ਹਾਲ ਹੀ ’ਚ ਵਿਛੜ ਚੁੱਕੇ ਕਾਂਗਰਸੀ ਵਰਕਰਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਦੌਰਾਨ ਬੇਟ ਖੇਤਰ ਦੇ ਪਿੰਡ ਬੇਰੀ, ਧੱਕੜ, ਰਾਜਪੁਰਾ, ਨਾਨੋਵਾਲ ਜੀਂਦੜ, ਬਾਗੜੀਆਂ, ਚੱਕ ਸਰੀਫ ਦੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਹਮਦਰਦੀ ਪ੍ਰਗਟ ਕੀਤੀ ਤੇ ਦੁੱਖ ਦੀ ਇਸ ਘੜੀ ’ਚ ਪਰਿਵਾਰਾਂ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵਿਛੜ ਚੁੱਕੇ ਵਰਕਰਾਂ ਦੀ ਪਾਰਟੀ ਪ੍ਰਤੀ ਨਿਸ਼ਠਾ ਤੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ: ਬਾਜਵਾ ਨੇ ਇਸ ਦੌਰੇ ਦੌਰਾਨ ਕਾਹਨੂੰਵਾਨ ਸਵੈਂਪ ਸੈਮ ਨਹਿਰ ਦੀ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ’ਚ ਡੁੱਬਣ ਕਾਰਨ ਬਰਬਾਦ ਹੋ ਗਈਆਂ ਹਨ, ਅੱਜ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਸ ਨਹਿਰ ਦੀ ਸਾਫ-ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਹਰ ਸਾਲ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਸ: ਬਾਜਵਾ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣਗੇ ਤੇ ਸਰਕਾਰ ਤੋਂ ਮੰਗ ਕਰਨਗੇ ਕਿ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਤੁਰੰਤ ਸੈਮ ਨਹਿਰ ਦੀ ਸਫਾਈ ਕਰਵਾਈ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਗੁੰਨੋਪੁਰ, ਠਾਕੁਰ ਕੁਲਵੰਤ ਸਿੰਘ ਭੈਣੀ ਖਾਦਰ, ਬੱਲਾ ਬਿਸ਼ਨੀਵਾਲ, ਸਰਪੰਚ ਸਤਨਾਮ ਸਿੰਘ ਸੋਨੀ ਫੇਰੋਚੇਚੀ, ਸਰਪੰਚ ਬਲਬੀਰ ਸਿੰਘ ਧੱਕੜ, ਸਾ. ਸਰਪੰਚ ਮੱਖਣ ਸਿੰਘ ਰਾਜਪੁਰਾ , ਫੰੁਮਣ ਸਿੰਘ, ਨੰਬਰਦਾਰ ਸੁਰੇਸ਼ ਸਿੰਘ, ਐਸ.ਸੀ. ਸਕੱਤਰ ਬਲਵਿੰਦਰ ਸਿੰਘ ਰਾਜਪੁਰਾ, ਏ.ਪੀ. ਸਿੰਘ ਨਾਨੋਵਾਲ ਜੀਂਦੜ, ਹਰਦੀਪ ਸਿੰਘ, ਗੁਰਵਿੰਦਰ ਸਿੰਘ ਹੈਪੀ, ਗੁਰਜੀਤ ਸਿੰਘ ਬਾਜਵਾ, ਸਾ. ਸਰਪੰਚ ਨਿਸ਼ਾਨ ਸਿੰਘ ਅਤੇ ਸਾ. ਸਰਪੰਚ ਰੂਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਨਿਯੁਕਤ ਪ੍ਰਿੰ. ਹਰਪਿੰਦਰਪਾਲ ਸਿੰਘ ਸੰਧੂ ਅਗਲੀ ਖ਼ਬਰ ਰਜਿੰਦਰ ਸਿੰਘ ਜਾਂਗਲਾ ਮਾਰਕੀਟ ਕਮੇਟੀ ਫਤਹਿਗੜ੍ਹ ਚੂੜੀਆਂ ਦੇ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।