24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਨਾਮਧਾਰੀ ਹਸਪਤਾਲ ਨੜਾਂਵਾਲੀ ਵਿਖੇ ਖੂਨਦਾਨ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ

ਕਲਾਨੌਰ, 23 ਅਗਸਤ (ਪੁਰੇਵਾਲ)-ਨੇੜਲੇ ਪਿੰਡ ਨੜਾਂਵਾਲੀ ਵਿਖੇ ਸਿਹਤ ਸੇਵਾਵਾਂ ਦਿੰਦੇ ਆ ਰਹੇ ਨਾਮਧਾਰੀ ਹਸਪਤਾਲ ਵਿਖੇ ਵੈਦ ਮਨਜੀਤ ਸਿੰਘ ਤੇ ਡਾ. ਮਨਦੀਪ ਸਿੰਘ ਦੇ ਯਤਨਾਂ ਸਦਕਾ ਖੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ’ਚ ਅਰਮਾਨ ਹਸਪਤਾਲ ਜਲੰਧਰ ਦੀ ਟੀਮ ਵਲੋਂ ਸੇਵਾਵਾਂ ਨਿਭਾਈਆਂ ਗਈਆਂ।

ਅਜੀਤ ਡੈਸਕ 24-08-2026
ਕਲਾਨੌਰ, 23 ਅਗਸਤ (ਪੁਰੇਵਾਲ)-ਨੇੜਲੇ ਪਿੰਡ ਨੜਾਂਵਾਲੀ ਵਿਖੇ ਸਿਹਤ ਸੇਵਾਵਾਂ ਦਿੰਦੇ ਆ ਰਹੇ ਨਾਮਧਾਰੀ ਹਸਪਤਾਲ ਵਿਖੇ ਵੈਦ ਮਨਜੀਤ ਸਿੰਘ ਤੇ ਡਾ. ਮਨਦੀਪ ਸਿੰਘ ਦੇ ਯਤਨਾਂ ਸਦਕਾ ਖੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ’ਚ ਅਰਮਾਨ ਹਸਪਤਾਲ ਜਲੰਧਰ ਦੀ ਟੀਮ ਵਲੋਂ ਸੇਵਾਵਾਂ ਨਿਭਾਈਆਂ ਗਈਆਂ। ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਸ੍ਰੀ ਸੈਮ ਦੀ ਦੇਖ-ਰੇਖ ਹੇਠ ਲੱਗੇ ਖੂਨਦਾਨ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਡੋਨਰਾਂ ’ਚ ਵੱਡਾ ਉਤਸ਼ਾਹ ਪਾਇਆ ਗਿਆ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਤਣਾਅ ਘੱਟ ਹੋ ਜਾਂਦਾ ਹੈ, ਭਾਵਨਾਤਮਿਕ ਸਿਹਤ ਵਿਚ ਸੁਧਾਰ ਹੁੰਦਾ ਹੈ, ਦਿਲ ਦੇ ਦੌਰੇ ਦਾ ਵੀ ਖਤਰਾ ਘੱਟ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਮੈਡੀਕਲ ਜਾਂਚ ਕੈਂਪ ’ਚ ਅਰਮਾਨ ਹਸਪਤਾਲ ਜਲੰਧਰ ਤੋਂ ਮਾਹਿਰ ਡਾਕਟਰਾਂ ਦੀ ਟੀਮਾਂ ਪਹੁੰਚੀਆਂ ਤੇ ਡਾ. ਹਰਸ਼ਦੀਪ ਸਿੰਘ ਔਰਥੋਪੈਡਿਕ ਟਰੋਮਾ ਤੇ ਜੁਆਇੰਟ ਰਿਪਲੇਸਮੈਂਟ ਸਰਜਨ, ਡਾ. ਪ੍ਰਭਜੋਤਬੀਰ ਸਿੰਘ ਨਿਊਰੋ ਸਰਜਨ ਵਲੋਂ ਖੇਤਰ ਦੇ ਵੱਡੀ ਗਿਣਤੀ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ । ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮੁਫ਼ਤ ਜਾਂਚ ਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ ਤੇ ਖੂਨ ਦੀ ਸ਼ੂਗਰ ਵੀ ਜਾਂਚ ਕੀਤੀ ਗਈ। ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਕੁੱਝ ਲੋਕ ਅਣਗਹਿਲੀ ਕਾਰਨ ਬਿਮਾਰੀ ਨੂੰ ਠੀਕ ਕਰਨ ਲਈ ਮਾਹਿਰਾਂ ਤੱਕ ਨਹੀਂ ਪਹੁੰਚਦੇ, ਜਿਸ ਕਾਰਨ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸਿਹਤ ਸਮੱਸਿਆ ਹੁੰਦੀ ਹੈ ਤਾਂ ਉਹ ਤੁਰੰਤ ਮਾਹਿਰ ਦੀ ਸਲਾਹ ਨਾਲ ਇਲਾਜ਼ ਕਰਵਾਉਣ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ 354 ’ਤੇ ਨੜਾਂਵਾਲੀ ਵਿਖੇ ਸਥਿਤ ਨਾਮਧਾਰੀ ਹਸਪਤਾਲ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਂਦਾ ਆ ਰਿਹਾ ਹੈ। ਇਸ ਮੌਕੇ ਮਨਜਿੰਦਰ ਕੌਰ, ਪੂਜਾ ਹੰਸ, ਪਰਮਜੀਤ ਸਿੰਘ, ਹਰਜੋਤ ਸਿੰਘ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਰਜਿੰਦਰ ਸਿੰਘ ਜਾਂਗਲਾ ਮਾਰਕੀਟ ਕਮੇਟੀ ਫਤਹਿਗੜ੍ਹ ਚੂੜੀਆਂ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਰਾਇਸ ਮਿਲਰਜ਼ ਐਸੋਸੀਏਸ਼ਨ ਵਲੋਂ ਝੋਨੇ ਦੀਆਂ ਗੈਰ ਪ੍ਰਮਾਣਤ ਕਿਸਮਾਂ ਖ਼ਰੀਦਣ ਤੋਂ ਕੋਰੀ ਨਾਂਹ ਐਸੋਸੀਏਸ਼ਨ ਵਲੋਂ ਬੈਠਕ ਦੌਰਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।