23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਆਰ.ਡੀ. ਖੋਸਲਾ ਸਕੂਲ ਦੀਆਂ 2 ਵਿਦਿਆਰਥਣਾਂ ਦੀ ਰਾਜ ਪੱਧਰੀ ਯੋਗਾ ਮੁਕਾਬਲੇ ਲਈ ਚੋਣ

ਬਟਾਲਾ, 22 ਅਗਸਤ (ਸਤਿੰਦਰ ਸਿੰਘ)- ਜ਼ਿਲ੍ਹਾ ਸਕੂਲ ਖੇਡ ਕਮੇਟੀ ਗੁਰਦਾਸਪੁਰ ਵਲੋਂ ਆਰ. ਡੀ.

ਅਜੀਤ ਡੈਸਕ 23-08-2026
ਬਟਾਲਾ, 22 ਅਗਸਤ (ਸਤਿੰਦਰ ਸਿੰਘ)- ਜ਼ਿਲ੍ਹਾ ਸਕੂਲ ਖੇਡ ਕਮੇਟੀ ਗੁਰਦਾਸਪੁਰ ਵਲੋਂ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਹੋ ਰਹੇ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ਦੇ ਦੂਜੇ ਦਿਨ ਸਕੂਲ ਦੀਆਂ ਵਿਦਿਆਰਥਣਾਂ ਨੇ ਇਤਿਹਾਸਕ ਸਫ਼ਲਤਾ ਪ੍ਰਾਪਤ ਕੀਤੀ। ਬੀਤੇ ਦਿਨ ਸਮਾਪਤ ਹੋਏ ਇਸ ਮੁਕਾਬਲੇ ਵਿਚ ਸਕੂਲ ਦੀਆਂ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਅਨੁਰੀਤ ਕੌਰ ਮੱਲ੍ਹੀ ਅਤੇ ਖੁਸ਼ਮੀਤ ਕੌਰ ਮੱਲ੍ਹੀ ਨੇ ਆਪਣੇ ਬੇਮਿਸਾਲ ਸੰਤੁਲਨ ਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਵਿਚ ਪਹਿਲਾ ਸਥਾਨ ਤੇ ਕੁੱਲ 4 ਸੋਨ ਤਗਮੇ ਪ੍ਰਾਪਤ ਕੀਤੇ । ਅੰਡਰ-19 ਲੜਕੀਆਂ ਦੇ ਵਰਗ ਵਿਚ ਦੋਵਾਂ ਵਿਦਿਆਰਥਣਾਂ ਨੇ ਸ਼ਾਨਦਾਰ ਤਾਲਮੇਲ ਦਾ ਪ੍ਰਦਰਸ਼ਨ ਕੀਤਾ, ਕਲਾਤਮਕ ਜੋੜਾ ਅਤੇ ਰਿਦਮਿਕ ਜੋੜਾ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦੇ ਤਮਗੇ ਜਿੱਤੇ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਅਨੁਰੀਤ ਕੌਰ ਤੇ ਖੁਸ਼ਮੀਤ ਕੌਰ ਨੂੰ ਰਾਜ ਪੱਧਰੀ ਯੋਗਾ ਮੁਕਾਬਲੇ ਲਈ ਗੁਰਦਾਸਪੁਰ ਜ਼ਿਲ੍ਹਾ ਯੋਗਾ ਟੀਮ ਲਈ ਚੁਣਿਆ ਗਿਆ ਹੈ। ਸਕੂਲ ਦੇ ਚੇਅਰਮੈਨ ਸ੍ਰੀ ਅਰਵਿੰਦ ਖੋਸਲਾ, ਪ੍ਰਧਾਨ ਸ੍ਰੀ ਅਜੇ ਖੋਸਲਾ ਅਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਦੋਵਾਂ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਯੋਗਾ ਇੰਸਟ੍ਰਕਟਰ ਯੋਗਾਚਾਰੀਆ ਵਿਨੈ ਪੁਸ਼ਕਰਨਾ ਨੂੰ ਇਸ ਦੋਹਰੀ ਸੁਨਹਿਰੀ ਪ੍ਰਾਪਤੀ ’ਤੇ ਵਧਾਈ ਦਿੰਦੇ ਹੋਏ ਕਿਹਾ ਅਨੂਰੀਤ ਤੇ ਖੁਸ਼ਮੀਤ ਨੇ ਆਪਣੀ ਮਿਹਨਤ ਤੇ ਲਗਨ ਨਾਲ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਯੋਗਾਚਾਰੀਆ ਵਿਨੈ ਪੁਸ਼ਕਰਨਾ ਦੀ ਯੋਗ ਅਗਵਾਈ ਹੇਠ ਸਾਡੇ ਵਿਦਿਆਰਥੀ ਲਗਾਤਾਰ ਨਵੀਆਂ ਉਚਾਈਆਂ ’ਤੇ ਪਹੁੰਚ ਰਹੇ ਹਨ। ਸਾਨੂੰ ਵਿਸ਼ਵਾਸ ਹੈ ਕਿ ਇਹ ਜੋੜੀ ਰਾਜ ਪੱਧਰ ’ਤੇ ਵੀ ਆਪਣੇ ਸੁਨਹਿਰੀ ਪ੍ਰਦਰਸ਼ਨ ਨੂੰ ਦੁਹਰਾਏਗੀ।
ਪਿਛਲੀ ਖ਼ਬਰ ਧਰਮਜੋਤ ਸਿੰਘ ਤੇ ਬਿਕਰਮਜੀਤ ਸਿੰਘ ਦੇ ਪਿਤਾ ਮਾਸਟਰ ਸਮਿੱਤਰ ਸਿੰਘ ਭਾਗੋਵਾਲ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਗੁਰੁਦਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਜਾਪੂਵਾਲ (ਧਾਰੀਵਾਲ) ਵਿਖੇ ਅੰਮ੍ਰਿਤ ਸੰਚਾਰ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।