20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਨੇ ਬੂਟੇ ਵੰਡੇ

ਮਾਧੋਪੁਰ, 19 ਅਗਸਤ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਬੂਟਿਆਂ ਦਾ ਮੁਫਤ ਲੰਗਰ ਲਗਾਇਆ ਗਿਆ । ਇਸ ਸਬੰਧੀ ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਪ੍ਰਧਾਨ ਭਾਈ ਮੇਵਾ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ 26 ਜੁਲਾਈ 2026 ਤੋਂ 17 ਅਗਸਤ 2026 ਤੱਕ ਚਾਰ ਹਫਤੇ ਤਕਰੀਬਨ 6000 ਫਲਦਾਰ ਬੂਟੇ ਵੰਡੇ ਗਏ।

ਅਜੀਤ ਡੈਸਕ 20-08-2026
ਮਾਧੋਪੁਰ, 19 ਅਗਸਤ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਬੂਟਿਆਂ ਦਾ ਮੁਫਤ ਲੰਗਰ ਲਗਾਇਆ ਗਿਆ । ਇਸ ਸਬੰਧੀ ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਪ੍ਰਧਾਨ ਭਾਈ ਮੇਵਾ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ 26 ਜੁਲਾਈ 2026 ਤੋਂ 17 ਅਗਸਤ 2026 ਤੱਕ ਚਾਰ ਹਫਤੇ ਤਕਰੀਬਨ 6000 ਫਲਦਾਰ ਬੂਟੇ ਵੰਡੇ ਗਏ। ਇਹ ਮੁਫਤ ਬੂਟਿਆਂ ਦਾ ਲੰਗਰ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਲਗਾਇਆ ਗਿਆ । ਜਿਸ ਵਿਚ ਵੱਖ-ਵੱਖ ਕਿਸਮਾਂ ਦੇ ਫਲਦਾਰ ਬੂਟੇ ਜਿਵੇਂ ਕਿ ਅਮਰੂਦ, ਅੰਬ, ਸੰਤਰਾ, ਨਿੰਬੂ, ਪਪੀਤਾ, ਕਿੰਨੂ, ਜਾਮਨੂੰ ਤੇ ਨਿੰਮ ਆਦਿ ਵੰਡੇ ਗਏ । ਡਾ: ਸੁਖਦੇਵ ਸਿੰਘ ਬੱਲਾ ਨੇ ਦੱਸਿਆ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਤੰਦਰੁਸਤ ਜੀਵਨ ਲਈ ਸਾਨੂੰ ਸ਼ੁੱਧ ਹਵਾ ਦੀ ਜ਼ਰੂਰਤ ਹੈ ਜੋ ਕਿ ਬੂਟਿਆਂ ਤੋਂ ਹੀ ਮਿਲਦੀ ਹੈ । ਸੁਸਾਇਟੀ ਵਲੋਂ ਤਕਰੀਬਨ 3-4 ਸਾਲ ਤੋਂ ਇਹ ਸੇਵਾ ਨਿਰੰਤਰ ਚੱਲ ਰਹੀ ਹੈ। ਸੰਗਤ ਬਾਰਠ ਸਾਹਿਬ ਤੋਂ ਬੜੀ ਸ਼ਰਧਾ ਭਾਵਨਾ ਨਾਲ ਬੂਟੇ ਲੈ ਕੇ ਜਾ ਰਹੀ ਸੀ। ਸੁਸਾਇਟੀ ਵਲੋਂ ਇਹ ਲੰਗਰ ਹਰ ਸਾਲ ਸਾਉਣ ਦੇ ਮਹੀਨੇ ਲੱਗਦਾ ਰਹੇਗਾ। ਸੁਸਾਇਟੀ ਸਾਰਿਆਂ ਨੂੰ ਅਪੀਲ ਕਰਦੀ ਹੈ ਕਿ ਬੂਟੇ ਵੱਧ ਤੋਂ ਵੱਧ ਲਗਾਉਣ। ਸੁਸਾਇਟੀ ਨੂੰ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਜੀ ਦੇ ਮੈਨੇਜਰ ਕੰਵਲਪ੍ਰੀਤ ਸਿੰਘ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸਹਾਇਕ ਮੈਨੇਜਰ ਗੁਰਬਿੰਦਰ ਸਿੰਘ, ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਜਸਵਿੰਦਰ ਸਿੰਘ ਬੜੋਈ, ਵਿਜੇ ਕੁਮਾਰ ਸ਼ਰਮਾ ਸੈਕਟਰੀ, ਬਲਵਿੰਦਰ ਸਿੰਘ, ਨਵਦੀਪ ਸਿੰਘ ਅਤੇ ਸਮੂਹ ਸਟਾਫ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਹਾਜ਼ਰ ਸਨ ।
ਪਿਛਲੀ ਖ਼ਬਰ ਅਣਪਛਾਤਿਆਂ ਵਲੋਂ ਵਿਅਕਤੀ ਪਾਸੋਂ ਕੀਤੀ ਗਈ ਲੁੱਟ-ਖੋਹ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੀ ਤਾਨੀਆ ਨੇ ਜੀ.ਐਨ.ਡੀ.ਯੂ. ਮੈਰਿਟ ’ਚ ਹਾਸਿਲ ਕੀਤਾ ਤੀਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।