ਗਾਂਧੀ ਚੌਕ ਬਾਜ਼ਾਰ ’ਚ ਮੋਬਾਈਲ ਖੋਹ ਕੇ ਭੱਜਿਆ ਚੋਰ, ਲੋਕਾਂ ਨੇ ਪਿੱਛਾ ਕਰਕੇ ਦਬੋਚਿਆ
ਪਠਾਨਕੋਟ, 19 ਅਗਸਤ (ਸੁਮਿਤ)-ਗਾਂਧੀ ਚੌਕ ਬਾਜ਼ਾਰ ’ਚ ਅੱਜ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਨੌਜਵਾਨ ਮੋਬਾਈਲ ਖੋਹ ਕੇ ਮੌਕੇ ਤੋਂ ਫਰਾਰ ਹੋਣ ਲੱਗਾ । ਘਟਨਾ ਤੋਂ ਬਾਅਦ ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਦੂਰੀ ’ਤੇ ਉਸ ਨੂੰ ਕਾਬੂ ਕਰ ਲਿਆ ।
ਅਜੀਤ ਡੈਸਕ
20-08-2026