20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ’ਚ ਤੀਜ ਤੇ ਆਜ਼ਾਦੀ ਦਿਵਸ ਮਨਾਇਆ

ਪਠਾਨਕੋਟ, 19 ਅਗਸਤ (ਸੰਧੂ)-ਜੇ. ਐੱਮ.

ਅਜੀਤ ਡੈਸਕ 20-08-2026
ਪਠਾਨਕੋਟ, 19 ਅਗਸਤ (ਸੰਧੂ)-ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ਵਿਚ ਤੀਜ ਤੇ ਆਜ਼ਾਦੀ ਦਿਵਸ ਦਾ ਤਿਉਹਾਰ ਦੇਸ਼ ਭਗਤੀ ਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਮਾਪਿਆਂ ਨਾਲ ‘ਟੀ ਐਂਡ ਟਾਕ ਵਿਦ ਡਾਇਰੈਕਟਰ’ ਪ੍ਰੋਗਰਾਮ ਵੀ ਕਰਵਾਇਆ ਗਿਆ । ਚੇਅਰਮੈਨ ਅਨੁਜ ਸੂਦ ਦੇ ਮਾਰਗ ਦਰਸ਼ਨ ਅਤੇ ਡਾਇਰੈਕਟਰ ਤੇ ਪ੍ਰਿੰਸੀਪਲ ਡਾ: ਨੀਰਜ ਮੋਹਨ ਪੁਰੀ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ’ਚ ਸਕੂਲ ਚੇਅਰਪਰਸਨ ਵੰਦਨਾ ਸੂਦ ਤੇ ਡਾਇਰੈਕਟਰ ਤਾਨਿਆ ਸੂਦ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਵਿਦਿਆਰਥੀਆਂ ਨੇ ਦੇਸ਼ ਭਗਤੀ ਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ । ‘ਆਪਰੇਸ਼ਨ ਸਿੰਦੂਰ’ ’ਤੇ ਨਾਟਕ ਅਤੇ ਦੇਸ਼ ਭਗਤੀ ਨਾਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ । ਇਸ ਦੌਰਾਨ ਮਾਪਿਆਂ ਤੇ ਸਕੂਲ ਪ੍ਰਬੰਧਨ ਵਿਚਕਾਰ ਬੱਚਿਆਂ ਦੇ ਸਰਵਪੱਖੀ ਵਿਕਾਸ, ਸੰਸਕਾਰਾਂ ਅਤੇ ਗੁਣਵੱਤਾਪੂਰਨ ਸਿੱਖਿਆ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਡਾ: ਨੀਰਜ ਮੋਹਨ ਪੁਰੀ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਦੇਸ਼ ਪ੍ਰੇਮ, ਭਾਰਤੀ ਸੱਭਿਆਚਾਰ ਪ੍ਰਤੀ ਸਨਮਾਨ ਅਤੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ । ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ।
ਪਿਛਲੀ ਖ਼ਬਰ ਮਣੀਮਹੇਸ਼ ਲੰਗਰ ਦੀਆਂ ਤਿਆਰੀਆਂ ਸੰਬੰਧੀ ਸ਼ਿਵ ਸੇਵਾ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਐਸ.ਆਰ.ਬੀ. ਇੰਟਰਨੈਸ਼ਨਲ ਸਕੂਲ ਵਿੱਚ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਆਜ਼ਾਦੀ ਦਿਵਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।