20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

-­ਜਲਸਾ ’ਚ ਤੀਜ ਮੁਕਾਬਲਾ- ਦੀਪਤੀ ਚਾਵਲਾ ਬਣੀ ‘ਮਿਸਿਜ਼ ਤੀਜ-2026’

ਪਠਾਨਕੋਟ, 19 ਅਗਸਤ (ਸੰਧੂ)-ਪਠਾਨਕੋਟ ਦੇ ਸਥਾਨਕ ਪੈਲੇਸ ਜਲਸਾ ਵਿਖੇ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਦੌਰਾਨ ‘ਮਿਸਿਜ਼ ਤੀਜ-2026’ ਮੁਕਾਬਲਾ ਕਰਵਾਇਆ ਗਿਆ । ਇਸ ’ਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ ।

ਅਜੀਤ ਡੈਸਕ 20-08-2026
ਪਠਾਨਕੋਟ, 19 ਅਗਸਤ (ਸੰਧੂ)-ਪਠਾਨਕੋਟ ਦੇ ਸਥਾਨਕ ਪੈਲੇਸ ਜਲਸਾ ਵਿਖੇ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਦੌਰਾਨ ‘ਮਿਸਿਜ਼ ਤੀਜ-2026’ ਮੁਕਾਬਲਾ ਕਰਵਾਇਆ ਗਿਆ । ਇਸ ’ਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ । ਸਮਾਗਮ ਦਾ ਆਯੋਜਨ ਪਾਰੁਲ ਸ਼ਰਮਾ, ਨਿਤਿਨ ਮਹਾਜਨ ਤੇ ਭਾਰਤੀ ਵਲੋਂ ਕੀਤਾ ਗਿਆ, ਜਦਕਿ ਤਾਨੀ ਫੇਸਟਾਕ ਸੈਲੂਨ, ਅਗਰਵਾਲ ਕਾਸਮੈਟਿਕਸ, ਨੇਲਸ ਬਾਈ ਦਿਵਿਆਂਸ਼ੀ, ਸੀ.ਸੀ. ਬਾਈ ਊਰਜਾ ਤੇ ਥਾਟਫੁਲ ਟੋਕਨ ਬਾਈ ਹਰਸ਼ਿਤਾ ਵਲੋਂ ਸਹਿਯੋਗ ਦਿੱਤਾ ਗਿਆ । ਮੁਕਾਬਲੇ ਦੌਰਾਨ ਕੁਇਜ਼, ਪੰਜਾਬੀ ਲੋਕ ਗੀਤਾਂ ’ਤੇ ਡਾਂਸ ਸਮੇਤ ਕਈ ਦਿਲਚਸਪ ਰਾਊਂਡ ਕਰਵਾਏ ਗਏ । ਵੱਖ-ਵੱਖ ਰਾਊਂਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੀਪਤੀ ਚਾਵਲਾ ਨੇ ‘ਮਿਸਿਜ਼ ਤੀਜ-2026’ ਦਾ ਖਿਤਾਬ ਆਪਣੇ ਨਾਮ ਕੀਤਾ । ਜੇਤੂ ਦੀਪਤੀ ਚਾਵਲਾ ਨੂੰ ਸੈਸ਼ ਅਤੇ ਵਿਸ਼ੇਸ਼ ਤੋਹਫ਼ੇ ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਮਹਿਲਾਵਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ । ਆਯੋਜਕਾਂ ਪਾਰੁਲ ਸ਼ਰਮਾ, ਨਿਤਿਨ ਮਹਾਜਨ ਤੇ ਭਾਰਤੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਉਦੇਸ਼ ਮਹਿਲਾਵਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਤਿਉਹਾਰਾਂ ਨਾਲ ਜੋੜਨ ਦੇ ਨਾਲ ਉਨ੍ਹਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਹੈ ।
ਪਿਛਲੀ ਖ਼ਬਰ ਭਾਜਪਾ ਦੀਆਂ ਕੌਮੀ ਜ਼ਿੰਮੇਵਾਰੀਆਂ ਨਾਲ ਪੰਜਾਬ ਦੀ ਆਵਾਜ਼ ਹੋਵੇਗੀ ਹੋਰ ਮਜ਼ਬੂਤ-ਐਡਵੋਕੇਟ ਮੀਨਾ ਤਰਨਾਚ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਮੱਲ੍ਹਾਂ ਮਾਰਨ ਵਾਲੇ ਖਿਡਾਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।