20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਾਂਗਰਸ ਐਸ. ਸੀ. ਵਿੰਗ ਦੀ ਮੀਟਿੰਗ ਅੱਜ

ਧਾਰੀਵਾਲ, 18 ਅਗਸਤ (ਸਵਰਨ ਸਿੰਘ)-ਕਾਂਗਰਸ ਐਸ. ਸੀ.

ਅਜੀਤ ਡੈਸਕ 19-08-2026
ਧਾਰੀਵਾਲ, 18 ਅਗਸਤ (ਸਵਰਨ ਸਿੰਘ)-ਕਾਂਗਰਸ ਐਸ.ਸੀ. ਵਿੰਗ ਦੀ ਅਹਿਮ ਮੀਟਿੰਗ 19 ਅਗਸਤ ਨੂੰ ਦੁਪਹਿਰ 12:30 ਵਜੇ ਨੂੰ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਧਾਰੀਵਾਲ ਸਥਿਤ ਦਫ਼ਤਰ ਵਿਖੇ ਹੋਵੇਗੀ, ਜਿਸ ਵਿਚ ਕਾਂਗਰਸ ਐਸ.ਸੀ. ਵਿੰਗ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਅਤੇ ਪੰਜਾਬ ਇੰਚਾਰਜ ਸੁਧੀਰ ਚੌਧਰੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਨਗੇ, ਜਿਸ ਦੀ ਤਿਆਰੀ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਮੀਟਿੰਗ ਕੀਤੀ। ਇਸ ਮੌਕੇ ਬਰਿੰਦਰ ਸਿੰਘ ਛੋਟੇਪੁਰ ਸੂਬਾ ਡੈਲੀਗੇਟ, ਵਜੀਰ ਸਿੰਘ ਲਾਲੀ ਸਾਬਕਾ ਉੱਪ ਚੇਅਰਮੈਨ ਪੰਜਾਬ, ਨਰਿੰਦਰ ਕੁਮਾਰ ਕਾਲੇ ਸ਼ਾਹ, ਸਤਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਗੁਰਨਾਮ ਸਿੰਘ ਬਲਾਕ ਪ੍ਰਧਾਨ, ਸਰਦਾਰੀ ਲਾਲ ਰਣੀਆਂ, ਦਲਜੀਤ ਸਿੰਘ ਛੋਟੇਪੁਰ, ਐਡਵੋਕੇਟ ਰਾਕੇਸ਼ ਰਣੀਆਂ ਸ਼ਹਿਰੀ ਪ੍ਰਧਾਨ, ਨੋਨੀ ਖੋਸਲਾ, ਹੀਰਾ ਲਹੌਰੀਆ, ਸਾਬਕਾ ਕੌਸਲਰ ਲਵਲੀ, ਸੁਰਿੰਦਰਜੀਤ ਸਿੰਘ ਮਾਨ, ਪ੍ਰਦੀਪ ਸਿਆਲ, ਸ੍ਰੀ ਵਿਜੇ ਕੁਮਾਰ ਦਫਤਰ ਇੰਚਾਰਜ, ਲਖਵਿੰਦਰ ਸਿੰਘ ਪੰਨੂੰ, ਆਸੂ ਮੋਦਗਿਲ, ਕਰਤਾਰ ਚੰਦ, ਸਾਬਕਾ ਕੌਂਸਲਰ ਜੋਜਫ ਗਿੱਲ, ਪ੍ਰਦੀਪ ਸਿੰਘ ਬਲਾਕ ਪ੍ਰਧਾਨ ਐਸ.ਸੀ. ਵਿੰਗ ਧਾਰੀਵਾਲ ਆਦਿ ਸ਼ਾਮਿਲ ਹੋਏ।
ਪਿਛਲੀ ਖ਼ਬਰ ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਦੇ ਭਗਵਾਨ ਸ੍ਰੀ ਰਾਮ ਨੂੰ ਸਮਰਪਿਤ ਗੇਟ ਬਣਾਉਣ ਲਈ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।