15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰਦੀਪ ਸਿੰਘ ਨੰਗਲ ਡਾਲਾ, ਗੁਰਪ੍ਰੀਤ ਸਿੰਘ ਚੌਤਰਾ ਅਤੇ ਕੁਲਵੰਤ ਸਿੰਘ ਡੁਗਰੀ। ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਉੱਚ ਪੱਧਰੀ ਜਾਂਚ ਹੋਵੇ-ਆਗੂ

ਗੁਰਦਾਸਪੁਰ, 14 ਅਗਸਤ (ਚੱਕਰਾਜਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਂਰਾਸ਼ਟਰ ਵਿਖੇ ਹੋਇਆ ਹਮਲਾ ਇਕ ਸੋਚੀ ਸਮਝੀ ਸਾਜਿਸ਼ ਹੈ ਤੇ ਇਸ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਨੰਗਲ ਡਾਲਾ, ਗੁਰਪ੍ਰੀਤ ਸਿੰਘ ਚੌਤਰਾ ਸਰਕਲ ਪ੍ਰਧਾਨ ਦੋਰਾਂਗਲਾ ਅਤੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਡੁਗਰੀ ਵਲੋਂ ਕੀਤਾ ਗਿਆ।

ਅਜੀਤ ਡੈਸਕ 15-08-2026
ਗੁਰਦਾਸਪੁਰ, 14 ਅਗਸਤ (ਚੱਕਰਾਜਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਂਰਾਸ਼ਟਰ ਵਿਖੇ ਹੋਇਆ ਹਮਲਾ ਇਕ ਸੋਚੀ ਸਮਝੀ ਸਾਜਿਸ਼ ਹੈ ਤੇ ਇਸ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਨੰਗਲ ਡਾਲਾ, ਗੁਰਪ੍ਰੀਤ ਸਿੰਘ ਚੌਤਰਾ ਸਰਕਲ ਪ੍ਰਧਾਨ ਦੋਰਾਂਗਲਾ ਅਤੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਡੁਗਰੀ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਘਰ ਅੰਦਰ ਕਿਸੇ ਵਿਅਕਤੀ ਵਿਸ਼ੇਸ਼ ’ਤੇ ਅਜਿਹਾ ਹਮਲਾ ਕਰਨਾ ਬੁਜਦਿਲੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸੁਖਬੀਰ ਸਿੰਘ ਬਾਦਲ ’ਤੇ ਪਹਿਲਾਂ ਵੀ ਹਮਲਾ ਕੀਤਾ ਗਿਆ ਸੀ, ਹੁਣ ਦੁਬਾਰਾ ਹਮਲੇ ਦੀ ਕੋਸ਼ਿਸ਼ ਇਹ ਸਾਬਤ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਚੱਲ ਰਹੀ ਹਨੇਰੀ ਤੋਂ ਕੁਝ ਪੰਥਕ ਵਿਰੋਧੀ ਤਾਕਤਾਂ ਬੁਖਲਾਹਟ ’ਚ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।
ਪਿਛਲੀ ਖ਼ਬਰ ਸ਼ੈੱਲਰ ਤੋਂ ਸਰ੍ਹੋਂ ਚੋਰੀ ਕਰਦਾ ਚੋਰ ਮੌਕੇ ’ਤੇ ਕਾਬੂ ਅਗਲੀ ਖ਼ਬਰ ਬਟਾਲਾ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਲੱਗਾ ਝਟਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।