12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਐਮ.ਕਾਮ ਦੇ ਨਤੀਜੇ ’ਚ ਰਿਤਿਕਾ ਸਿਆਲ ਯੂਨੀਵਰਸਿਟੀ ’ਚੋਂ ਪਹਿਲੇ ਸਥਾਨ ’ਤੇ ਰਹੀ

ਪਠਾਨਕੋਟ, 11 ਅਗਸਤ (ਸੰਧੂ)-ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਐਮ. ਕਾਮ ਚੌਥੇ ਸਮੈਸਟਰ ਦੇ ਨਤੀਜੇ ’ਚੋਂ ਆਰਿਆ ਮਹਿਲਾ ਮਹਾਵਿਦਿਆਲਿਆ ਦੀ ਵਿਦਿਆਰਥਣ ਰਿਤਿਕਾ ਸਿਆਲ ਨੇ 8.

ਆਰਿਆ ਮਹਿਲਾ ਮਹਾਵਿਦਿਆਲਿਆ ਪਠਾਨਕੋਟ ਦੇ ਐਮ.ਕਾਮ ਚੌਥੇ ਸਮੈਸਟਰ ਦੀਆਂ ਹੋਣਹਾਰ ਵਿਦਿਆਰਥਣਾਂ। 12-08-2026
ਪਠਾਨਕੋਟ, 11 ਅਗਸਤ (ਸੰਧੂ)-ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਐਮ.ਕਾਮ ਚੌਥੇ ਸਮੈਸਟਰ ਦੇ ਨਤੀਜੇ ’ਚੋਂ ਆਰਿਆ ਮਹਿਲਾ ਮਹਾਵਿਦਿਆਲਿਆ ਦੀ ਵਿਦਿਆਰਥਣ ਰਿਤਿਕਾ ਸਿਆਲ ਨੇ 8.70 ਸੀ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਤੇ ਜ਼ਿਲ੍ਹਾ ਪਠਾਨਕੋਟ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਤਮਨਦੀਪ ਕੌਰ ਨੇ 7.98 ਸੀ.ਜੀ.ਪੀ.ਏ ਤੇ ਨੇਹਾ ਨੇ 7.64 ਸੀ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕਲਾਸ ’ਚ ਮੋਹਰੀ ਰਹਿਣ ਦਾ ਮਾਣ ਹਾਸਲ ਕੀਤਾ। ਇਸ ਮੌਕੇ ਡਾਇਰੈਕਟਰ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਨਤੀਜਾ ਸੌ ਫ਼ੀਸਦੀ ਰਿਹਾ ਹੈ ਤੇ ਰਿਤਿਕਾ ਸਿਆਲ ਨੇ ਯੂਨੀਵਰਸਿਟੀ ਅਤੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਮਹਾਵਿਦਿਆਲਿਆ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਇਸ ਸ਼ਾਨਦਾਰ ਪ੍ਰਾਪਤੀ ਲਈ ਸਬੰਧਤ ਵਿਭਾਗ ਨੂੰ ਵਧਾਈ ਦਿੱਤੀ । ਡਾ: ਗੁਰਮੀਤ ਕੌਰ ਨੇ ਹੋਰ ਵਿਦਿਆਰਥਣਾਂ ਨੂੰ ਵੀ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਉਜਵਲ ਬਣਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਕਾਂਗਰਸ ਦੇ ਹੱਕ ਵਿਚ ਬਣ ਰਿਹਾ ਮਾਹੌਲ, ਲੋਕ ਮੌਜੂਦਾ ਸਰਕਾਰ ਤੋਂ ਤੰਗ-ਬਲਬੀਰ ਫਤਿਹਪੁਰੀਆ ਅਗਲੀ ਖ਼ਬਰ 7 ਮਹੀਨਿਆਂ ਤੋਂ ਤਨਖਾਹ ਨਾ ਮਿਲਣ ’ਤੇ ਆਦਰਸ਼ ਭਾਰਤੀ ਕਾਲਜ ਦੇ ਅਧਿਆਪਕਾਂ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।