12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਵਲੋਂ ‘ਐਂਟੀ ਸਟੇਟ’ ਕਹਿਣ ’ਤੇ ਰੋਸ ’ਚ ਲਹਿਰਾਇਆ ਤਿਰੰਗਾ

ਪਠਾਨਕੋਟ, 11 ਅਗਸਤ (ਵਿਨੋਦ)-ਵਿੱਤ ਮੰਤਰੀ ਪੰਜਾਬ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ‘ਐਂਟੀ ਸਟੇਟ’ ਕਹਿਣ ਦੇ ਵਿਰੋਧ ‘ਚ 11 ਅਗਸਤ ਨੂੰ ਡੀ. ਸੀ.

ਅਜੀਤ ਡੈਸਕ 12-08-2026
ਪਠਾਨਕੋਟ, 11 ਅਗਸਤ (ਵਿਨੋਦ)-ਵਿੱਤ ਮੰਤਰੀ ਪੰਜਾਬ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ‘ਐਂਟੀ ਸਟੇਟ’ ਕਹਿਣ ਦੇ ਵਿਰੋਧ ‘ਚ 11 ਅਗਸਤ ਨੂੰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪਠਾਨਕੋਟ ਵਲੋਂ ਰਾਸ਼ਟਰੀ ਝੰਡਾ ਲਹਿਰਾ ਕੇ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਗਾਏ ਗਏ । ਇਸ ਮੌਕੇ ਯੂਨੀਅਨ ਨੇ ਦੇਸ਼ ਭਗਤੀ ਦਾ ਜਜ਼ਬਾ ਦਿਖਾਉਂਦੇ ਹੋਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ । ਆਜ਼ਾਦੀ ਦੇ ਸੰਘਰਸ਼ ਦੀ ਯਾਦ ‘ਚ ਦੇਸ਼ ਭਗਤੀ ਦੇ ਗੀਤ ਗਾਏ ਗਏ । ਇਸ ਮੌਕੇ ਪ੍ਰਧਾਨ ਜਗਦੀਪ ਕਾਟਲ ਅਤੇ ਅਰੁਣ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰੋਹਿਤ ਸ਼ਰਮਾ ਸਮੇਤ ਸਮੂਹ ਕਰਮਚਾਰੀ ਮੌਜੂਦ ਰਹੇ । ਯੂਨੀਅਨ ਦੇ ਬੁਲਾਰੇ ਗੁਰਦੀਪ ਸਫਰੀ ਨੇ ਕਿਹਾ ਕਿ ਸਾਡੇ ਸੰਘਰਸ਼ ਅਤੇ ਸਾਡੇ ਸੈਨਿਕਾਂ ਤੇ ਸ਼ਹੀਦਾਂ ਤੋਂ ਸਾਨੂੰ ਆਜ਼ਾਦੀ ਮਿਲੀ ਹੈ । ਪੰਜਾਬ ਦਾ ਹਰ ਮੁਲਾਜ਼ਮ ਆਪਣੇ ਦੇਸ਼ ਲਈ ਮਰ-ਮਿਟਣ ਅਤੇ ਸਤਿਕਾਰ ਦੀ ਭਾਵਨਾ ਰੱਖਦਾ ਹੈ । ਪਰ ਆਪਣੇ ਹੱਕਾਂ ਲਈ ਲੜਨਾ ਵੀ ਹਰ ਦੇਸ਼ ਭਗਤ ਦਾ ਫਰਜ਼ ਹੈ । ਅੰਤ ‘ਚ ਸਮੂਹ ਡੀ.ਸੀ. ਦਫਤਰ ਕਰਮਚਾਰੀਆਂ ਵਲੋਂ ਪੰਜਾਬ ਪ੍ਰਧਾਨ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਸੁਰਜੀਤ ਕਾਟਲ, ਮੈਡਮ ਰੀਨਾ, ਸੁਨੀਤਾ ਦੇਵੀ, ਆਰਤੀ ਠਾਕੁਰ, ਸਵੇਤਾ ਸ਼ਰਮਾ, ਕੁਲਦੀਪ ਸਿੰਘ, ਬਲਜੀਤ ਸਿੰਘ, ਸੰਦੀਪ ਗੁਪਤਾ, ਮੋਹਿਤ ਮਲਹੋਤਰਾ, ਮਨਦੀਪ ਸਿੰਘ, ਨਿਤਿਸ਼ ਕੁਮਾਰ ਅਤੇ ਹੋਰ ਸੈਂਕੜੇ ਕਰਮਚਾਰੀ ਹਾਜ਼ਰ ਸਨ ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦਾ ਬੀ. ਐਸ. ਸੀ. ਨਾਨ-ਮੈਡੀਕਲ ਛੇਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਮੰਗਾਂ ਸੰਬੰਧੀ ਐਸ.ਈ. ਸ਼ਰਨਦੀਪ ਸਿੰਘ ਨੂੰ ਮਿਲੇ ਯੂਨੀਅਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।