13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਏ.ਵੀ.ਐਮ.ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬਟਾਲਾ, 11 ਅਗਸਤ (ਹਰਦੇਵ ਸਿੰਘ ਸੰਧੂ)-ਆਦਰਸ਼ ਵਿਦਿਆ ਮੰਦਰ ਸੀਨੀਅਰ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ’ਚ ਮੁੱਖ ਮਹਿਮਾਨ ਪ੍ਰਿੰ.

ਅਜੀਤ ਡੈਸਕ 12-08-2026
ਬਟਾਲਾ, 11 ਅਗਸਤ (ਹਰਦੇਵ ਸਿੰਘ ਸੰਧੂ)-ਆਦਰਸ਼ ਵਿਦਿਆ ਮੰਦਰ ਸੀਨੀਅਰ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ’ਚ ਮੁੱਖ ਮਹਿਮਾਨ ਪ੍ਰਿੰ. ਰੀਤੂ ਮਹਾਜਨ ਦਾ ਸਟਾਫ਼ ਤੇ ਵਿਦਿਆਰਥੀਆਂ ਵਲੋਂ ਭਰਵਾਂ ਸਵਾਗਤ ਕਰਦਿਆਂ ਉਨ੍ਹ੍ਹਾਂ ਉੱਪਰ ਫੁੱਲਕਾਰੀ ਤਾਨ ਕੇ ਵਿਦਿਆਰਥੀਆਂ ਵਲੋਂ ਸਟੇਜ ਤੱਕ ਲਿਜਾਇਆ ਗਿਆ। ਇਸ ਦੌਰਾਨ ਕੁੜੀਆਂ ਨੇ ਸੁੰਦਰ ਪੰਜਾਬੀ ਪਹਿਰਾਵੇ, ਰੰਗ ਬਿਰੰਗੇ ਪਰਾਂਦੇ ਤੇ ਪੰਜਾਬੀ ਜੁੱਤੀਆਂ ਪਾ ਕੇ ਪੰਜਾਬੀ ਸੱਭਿਆਚਾਰ ਦੀ ਸੁੰਦਰ ਤਸਵੀਰ ਪੇਸ਼ ਕੀਤੀ। ਸਟੇਜ ਉੱਪਰ ਪੰਜਾਬੀ ਵਿਰਾਸਤ ਨੂੰ ਦਰਸਾਉਂਦੀਆਂ ਵੰਨਗੀਆਂ ਗਾਗਰ, ਚਰਖਾ, ਚਾਵਾ ਚੁੱਲਾ ਤੇ ਹੋਰ ਸਾਮਾਨ ਸਜਾਇਆ ਹੋਇਆ ਸੀ। ਸਕੂਲ ਬੱਚਿਆ ਵਲੋਂ ਅਧਿਆਪਕਾਂ ਦੇ ਹੱਥਾਂ ਤੇ ਸੁੰਦਰ ਮਹਿੰਦੀ ਲਗਾ ਕੇ ਆਪਣੀ ਪ੍ਰਤਿਭਾ ਦਿਖਾਈ। ਇਸ ਪ੍ਰੋਗਰਾਮ ਤਹਿਤ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਗੀਤਾਂ ਦੁਆਰਾ ਡਾਂਸ ਵੀ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਕਿਕਲੀ , ਗਿੱਧਾ ਤੇ ਪੀਘਾਂ ਆਦਿ ਝੂਟ ਕੇ ਆਨੰਦ ਮਾਣਿਆ। ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਜਗਪਾਲ ਮਹਾਜਨ ਆਏ ਮਹਿਮਾਨਾਂ ਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਇਸ ਕਰਕੇ ਕੀਤੇ ਜਾਂਦੇ ਹਨ ਕਿ ਬੱਚੇ ਆਪਣੀ ਵਿਰਾਸਤ ਬਾਰੇ ਜਾਣਕਾਰੀ ਹਾਸਿਲ ਕਰ ਸਕਣ।
ਪਿਛਲੀ ਖ਼ਬਰ ਹਿੰਦੂ ਵੈਲਫੇਅਰ ਸੁਸਾਇਟੀ ਵਲੋਂ ਨਗਰ ਕੌਂਸਲ ਪ੍ਰਧਾਨ ਦੁੱਗਲ ਦਾ ਸਨਮਾਨ ਅਗਲੀ ਖ਼ਬਰ ਜ਼ੋਨਲ ਟੂਰਨਾਮੈਂਟ ਵਿਚ ਮੀਰੀ ਪੀਰੀ ਸਕੂਲ ਦੀ ਅੰਡਰ-17 ਕਬੱਡੀ ਟੀਮ ਨੇ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।