09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਨਸ਼ੇ ’ਚ ਧੁੱਤ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ’ਤੇ ਹਮਲਾ ਕਰਕੇ ਕੀਤਾ ਜ਼ਖ਼ਮੀ

ਗੁਰਦਾਸਪੁਰ, 8 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਬਾਬਾ ਭਗਤ ਸਿੰਘ ਫਿਊਲ ਸਟੇਸ਼ਨ ਚਾਵਾ ਵਿਖੇ ਬੀਤੀ ਰਾਤ 10:30 ਵਜੇ ਦੇ ਕਰੀਬ ਨਸ਼ੇ ’ਚ ਧੁੱਤ ਤਿੰਨ ਟਰੈਕਟਰ ਸਵਾਰ ਨੌਜਵਾਨਾਂ ਨੂੰ ਪੈਟਰੋਲ ਪੰਪ ’ਤੇ ਸਿਗਰਟ ਪੀਣ ਤੋਂ ਰੋਕਣ ’ਤੇ ਉਨ੍ਹਾਂ ਵਲੋਂ ਪੈਟਰੋਲ ਪੰਪ ਦੇ ਕਰਿੰਦਿਆਂ ਨਾਲ ਮਾਮੂਲੀ ਤਕਰਾਰ ਨੂੰ ਲੈ ਕੇ ਉਨ੍ਹਾਂ ’ਤੇ ਲੋਹੇ ਦੀਆਂ ਕੁਰਸੀਆਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਸੰਬੰਧੀ ਪੈਟਰੋਲ ਪੰਪ ਮਾਲਕ ਗੁਰਸਾਗਰ ਸਿੰਘ ਪੁੱਤਰ ਪ੍ਰਲਾਦ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਸ਼ਾਮ ਪੈਟਰੋਲ ਪੰਪ ਤੋਂ ਆਪਣੇ ਘਰ ਚਲੇ ਗਏ ਸੀ ਅਤੇ ਰਾਤ 10.

ਪਿੰਡ ਚਾਵਾ ਸਥਿਤ ਪੈਟਰੋਲ ਪੰਪ ’ਤੇ ਕਰਿੰਦਿਆਂ ਦੀ ਕੁੱਟਮਾਰ ਕਰਦੇ ਹੋਏ ਨੌਜਵਾਨ । ਤਸਵੀਰ: ਅਸ਼ੋਕ ਸ਼ਰਮਾ 09-08-2026

ਗੁਰਦਾਸਪੁਰ, 8 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਬਾਬਾ ਭਗਤ ਸਿੰਘ ਫਿਊਲ ਸਟੇਸ਼ਨ ਚਾਵਾ ਵਿਖੇ ਬੀਤੀ ਰਾਤ 10:30 ਵਜੇ ਦੇ ਕਰੀਬ ਨਸ਼ੇ ’ਚ ਧੁੱਤ ਤਿੰਨ ਟਰੈਕਟਰ ਸਵਾਰ ਨੌਜਵਾਨਾਂ ਨੂੰ ਪੈਟਰੋਲ ਪੰਪ ’ਤੇ ਸਿਗਰਟ ਪੀਣ ਤੋਂ ਰੋਕਣ ’ਤੇ ਉਨ੍ਹਾਂ ਵਲੋਂ ਪੈਟਰੋਲ ਪੰਪ ਦੇ ਕਰਿੰਦਿਆਂ ਨਾਲ ਮਾਮੂਲੀ ਤਕਰਾਰ ਨੂੰ ਲੈ ਕੇ ਉਨ੍ਹਾਂ ’ਤੇ ਲੋਹੇ ਦੀਆਂ ਕੁਰਸੀਆਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਸੰਬੰਧੀ ਪੈਟਰੋਲ ਪੰਪ ਮਾਲਕ ਗੁਰਸਾਗਰ ਸਿੰਘ ਪੁੱਤਰ ਪ੍ਰਲਾਦ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਸ਼ਾਮ ਪੈਟਰੋਲ ਪੰਪ ਤੋਂ ਆਪਣੇ ਘਰ ਚਲੇ ਗਏ ਸੀ ਅਤੇ ਰਾਤ 10.50 ਦੇ ਕਰੀਬ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਤੇਲ ਪਾਉਣ ਵਾਸਤੇ ਆਏ, ਜਿਥੇ ਪੈਟਰੋਲ ਪੰਪ ’ਤੇ ਸਿਗਰਟ ਪੀਣ ’ਤੇ ਕਰਿੰਦਿਆਂ ਵਲੋਂ ਉਕਤ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਪੈਟਰੋਲ ਪੰਪ ਦੇ ਕਰਿੰਦੇ ’ਤੇ ਹਮਲਾ ਕਰ ਦਿੱਤਾ। ਕਰਿੰਦਿਆਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਪਿੰਡ ਬਹਾਦਰ ਦੇ ਦੱਸੇ ਜਾ ਰਹੇ ਹਨ। ਇਸ ਦੀ ਸੂਚਨਾ ਥਾਣਾ ਪੁਰਾਣਾ ਸ਼ਾਲਾ ਵਿਖੇ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 112 ਨੰਬਰ ਟੀਮ ਦੀ ਅਗਵਾਈ ਹੇਠ ਏ. ਐਸ. ਆਈ. ਰਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਐਸ. ਐਸ. ਪੀ. ਗੁਰਦਾਸਪੁਰ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਜਦਕਿ ਇਸ ਮਾਮਲੇ ਸੰਬੰਧੀ ਐਸ. ਐਚ. ਓ. ਕੁਲਵਿੰਦਰ ਸਿੰਘ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।

ਪਿਛਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੇ ਖਿਡਾਰੀਆਂ ਦਾ ਪੰਜਾਬ ਸਕੂਲ ਖੇਡਾਂ ਜ਼ੋਨਲ ਕਰਾਟੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਦੇ ਵਿਦਿਆਰਥੀਆਂ ਨੇ ਸੀ. ਆਈ. ਐੱਸ. ਸੀ. ਈ. ਰਾਜ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਮਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।