01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਬਟਾਲਾ-ਕਾਦੀਆਂ-ਬਿਆਸ ਰੇਲ ਲਿੰਕ ਦੀ ਮੁੜ ਸ਼ੁਰੂਆਤ ’ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ: ਮਾਨ, ਕਾਹਲੋਂ

ਅਜੀਤ ਡੈਸਕ 25-06-2026
ਬਟਾਲਾ, 24 ਜੂਨ (ਸਤਿੰਦਰ ਸਿੰਘ)-ਸਾਬਕਾ ਮੈਂਬਰ ਪਾਰਲੀਮੈਂਟ ਰਾਜ ਸਭਾ ਤੇ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਮਾਨ ਤੇ ਬੀ.ਕੇ.ਯੂ. ਮਾਨ, ਜ਼ਿਲ੍ਹਾ ਗੁਰਦਾਸਪੁਰ ਤੇ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਬਟਾਲਾ ਸੁਖਵਿੰਦਰ ਸਿੰਘ ਕਾਹਲੋਂ ਨੇ ਕੇਂਦਰੀ ਰੇਲ ਮੰਤਰਾਲੇ ਵਲੋਂ ਲੰਮੇ ਸਮੇਂ ਤੋਂ ਲਟਕ ਰਹੇ ਬਟਾਲਾ-ਕਾਦੀਆਂ-ਬਿਆਸ ਰੇਲ ਲਿੰਕ ਨੂੰ ਮੁੜ ਸ਼ੁਰੂ ਕਰਨ ਦੇ ਫੈਸਲੇ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ। ਦੋਵਾਂ ਆਗੂਆਂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਾਝੇ ਦੀ ਇਸ ਪੁਰਾਣੀ ਤੇ ਮਹੱਤਵਪੂਰਨ ਮੰਗ ਨੂੰ ਗੰਭੀਰਤਾ ਨਾਲ ਲਿਆ ਤੇ ਇਸ ਨੂੰ ਅੱਗੇ ਵਧਾਇਆ। ਉਨ੍ਹਾਂ ਕਿਹਾ ਕਿ ਇਹ ਰੇਲ ਲਿੰਕ ਬਟਾਲਾ, ਕਾਦੀਆਂ, ਘੁਮਾਣ, ਬੁਟਾਲਾ, ਸਠਿਆਲਾ, ਬਿਆਸ ਤੇ ਪੂਰੇ ਗੁਰਦਾਸਪੁਰ-ਅੰਮ੍ਰਿਤਸਰ ਖੇਤਰ ਦਾ ਆਪਸੀ ਲੰਕ ਸੁਧਾਰਨ ਵੱਲ ਵੱਡਾ ਕਦਮ ਸਾਬਤ ਹੋਵੇਗਾ। ਸ. ਮਾਨ ਨੇ ਦੱਸਿਆ ਕਿ ਮੈਂ ਰਾਜ ਸਭਾ ਮੈਂਬਰ ਰਹਿੰਦੇ ਹੋਏ ਇਹ ਮੰਗ ਪਾਰਲੀਮੈਂਟ ਵਿਚ ਕਈ ਮੌਕਿਆਂ ਤੇ ਰੱਖੀ ਕਿਉਂਕਿ ਮੈਨੂੰ ਪਤਾ ਸੀ ਕਿ ਰੇਲ ਲਿੰਕ ਬਟਾਲੇ ਦੇ ਉਦਯੋਗ, ਕਿਸਾਨਾਂ, ਵਪਾਰੀਆਂ ਤੇ ਆਮ ਲੋਕਾਂ ਲਈ ਕਿੰਨੀ ਜ਼ਰੂਰੀ ਹੈ। ਕਿਸਾਨਾਂ ਨੂੰ ਵੀ ਆਪਣੀ ਖੇਤੀ ਉਪਜ ਦੀ ਸਸਤੀ ਅਤੇ ਸੁਵਿਧਾਜਨਕ ਆਵਾਜਾਈ ਦੀ ਲੋੜ ਹੈ। ਹੁਣ ਜਦੋਂ ਇਹ ਮੰਗ ਮਨਜ਼ੂਰ ਹੋਈ ਹੈ ਇਹ ਮਾਝੇ ਲਈ ਖੁਸ਼ੀ ਦੀ ਗੱਲ ਹੈ। ਸ.ਸੁਖਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਬਟਾਲਾ-ਕਾਦੀਆਂ-ਬਿਆਸ ਰੇਲ ਲਿੰਕ ਸਿਰਫ਼
ਯਾਤਰੀਆਂ ਲਈ ਹੀ ਨਹੀਂ, ਸਗੋਂ ਉਦਯੋਗ, ਖੇਤੀਬਾੜੀ, ਵਪਾਰ, ਧਾਰਮਿਕ ਯਾਤਰਾ ਅਤੇ ਰੋਜ਼ਾਨਾ ਆਵਾਜਾਈ ਲਈ ਵੀ ਮਹੱਤਵਪੂਰਨ ਸਾਬਤ ਹੋਵੇਗਾ। ਬਟਾਲੇ ਲਈ ਇਹ ਰੇਲ ਲਿੰਕ ਇਕ ਜੀਵਨ ਰੇਖਾ ਬਣ ਸਕਦਾ ਹੈ
ਉਨ੍ਹਾਂ ਕੇਂਦਰੀ ਰੇਲ ਮੰਤਰਾਲੇ, ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਅੱਗੇ ਵਧਾਉਣ।
ਪਿਛਲੀ ਖ਼ਬਰ ਬਰੈਂਪਟਨ ਵੈਸਟ (ਕੈਨੇਡਾ) ਦੇ ਐਮ.ਪੀ.ਪੀ. ਅਮਰਜੋਤ ਸੰਧੂ ਵਲੋਂ ਸਟੇਟ ਯੂਥ ਐਵਾਰਡੀ ਤੇਜਪ੍ਰਤਾਪ ਸਿੰਘ ਕਾਹਲੋਂ ਦਾ ਸਨਮਾਨ ਅਗਲੀ ਖ਼ਬਰ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।