01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪੰਜਾਬ ਵਿੱਤ ਤੇ ਸਿਹਤ ਮੰਤਰੀ ਨੇ ਆਰ.ਐੱਮ.ਪੀ. ਡਾਕਟਰਾਂ ਦਾ ਮਸਲਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ

ਅਜੀਤ ਡੈਸਕ 25-06-2026
ਬਟਾਲਾ, 24 ਜੂਨ (ਸਤਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ.ਐੱਮ.ਪੀ. ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਡਾ. ਅਸ਼ੋਕ ਕੁਮਾਰ ਬਟਾਲਾ ਦੀ ਪ੍ਰਧਾਨਗੀ ਹੇਠ ਡਾ. ਬੀ.ਆਰ. ਅੰਬੇਡਕਰ ਸੀ.ਸੈਕੰ. ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਹੋਈ। ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਦੱਸਿਆ ਕਿ ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨਵਾਂ ਸ਼ਹਿਰ ਵਾਲੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਡਾ. ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਬੀਤੇ ਦਿਨ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲੇ ਨੂੰ ਹੱਲ ਕਰਨ ਲਈ ਸੂਬਾ ਕਮੇਟੀ ਆਗੂਆਂ ਦਾ ਵਫ਼ਦ ਡਾ. ਬਾਲੀ ਦੀ ਅਗਵਾਈ ਵਿਚ ਵਿੱਤ ਮੰਤਰੀ ਪੰਜਾਬ ਸ: ਹਰਪਾਲ ਸਿੰਘ ਚੀਮਾ ਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੂੰ ਚੰਡੀਗੜ੍ਹ ਵਿਖੇ ਮਿਲਿਆ ਅਤੇ ਮਸਲੇ ਨੂੰ ਹੱਲ ਕਰਨ ਸਬੰਧੀ ਅਹਿਮ ਵਿਚਾਰਾਂ ਕਰਨ ਤੋਂ ਬਾਅਦ ਦੋਵਾਂ ਕੈਬਨਿਟ ਮੰਤਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਪ੍ਰੋਫ਼ਾਰਮ ਭਰਨ ਦੀ ਪ੍ਰਕਿਰਿਆ ਜਲਦੀ ਹੀ ਆਰੰਭ ਕਰਕੇ ਮੈਡੀਕਲ ਸਿਖਲਾਈ ਕੋਰਸ ਸ਼ੁਰੂ ਕੀਤਾ ਜਾਵੇਗਾ ਅਤੇ ਆਪਣੇ ਸਾਸ਼ਨਕਾਲ ਦੌਰਾਨ ਆਰ.ਐੱਮ.ਪੀ. ਡਾਕਟਰਾਂ ਦੇ ਮਸਲੇ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਸੂਬਾ ਕਮੇਟੀ ਮੈਂਬਰ ਡਾ. ਸੁਖਵਿੰਦਰ ਸਿੰਘ ਦਰਦੀ, ਜ਼ਿਲ੍ਹਾ ਚੇਅਰਮੈਨ ਡਾ. ਹਰਜਿੰਦਰ ਸਿੰਘ ਜੱਜ ਘੁਮਾਣ, ਡਾ. ਲਖਵਿੰਦਰ ਸਿੰਘ ਸੰਧੂ ਔਲਖ, ਡਾ. ਜਸਬੀਰ ਸਿੰਘ ਬਾਸਰਪੁਰ, ਡਾ. ਹੀਰਾ ਸਿੰਘ ਜੈਤੋਸਰਜਾ, ਡਾ. ਚਰਨਦਾਸ ਕੰਡਿਆਲ, ਡਾ. ਗੁਰਨਾਮ ਸਿੰਘ ਮੀਕੇ, ਡਾ. ਸੁਖਵਿੰਦਰ ਸਿੰਘ ਨੜਾਂਵਾਲੀ, ਡਾ. ਦਿਲਬਾਗ ਸਿੰਘ ਮੁਸਤਰਾਪੁਰ, ਡਾ. ਰਜੇਸ਼ ਹਾਂਡਾ ਫ਼ੈਜਪੁਰਾ, ਡਾ. ਦਲੀਪ ਸਿੰਘ ਬਟਾਲਾ, ਡਾ. ਜੋਧ ਸਿੰਘ ਖੈਹਿਰਾ ਬਖ਼ਸ਼ੀਵਾਲ, ਡਾ. ਗੁਰਦੇਵ ਸਿੰਘ ਬਟਾਲਾ, ਡਾ. ਸੰਦੀਪ ਕੁਮਾਰ ਮਿਸ਼ਰਪੁਰਾ, ਡਾ. ਬਾਊ ਰਾਮ ਬਟਾਲਾ, ਡਾ. ਦਵਿੰਦਰ ਸਿੰਘ ਚਾਹਲ, ਡਾ. ਰਛਪਾਲ ਸਿੰਘ ਬੋਹੜਾਂਵਾਲਾ, ਡਾ. ਸੁਖਵਿੰਦਰ ਸਿੰਘ ਛਿੱਤ, ਡਾ. ਰਾਜਪਾਲ ਗਾਂਧੀ ਕੈਂਪ ਬਟਾਲਾ, ਡਾ. ਨਿਰਮਲ ਸਿੰਘ ਢਡਿਆਲਾ ਨੱਤ, ਡਾ. ਮਨਜੀਤ ਸਿੰਘ ਬਟਾਾਲਾ, ਡਾ. ਬਲਵਿੰਦਰ ਸਿੰਘ ਮੁਸਤਰਾਪੁਰ, ਡਾ. ਰਜਿੰਦਰ ਸਿੰਘ ਬਟਾਲਾ, ਡਾ. ਸੁਰਿੰਦਰ ਸਿੰਘ ਭਾਟੀਆ, ਡਾ. ਮੈਡਮ ਸੁਮਨ ਕਾਲਾ ਪਿੰਡੀ ਚਿਤੌੜਗੜ੍ਹ, ਡਾ. ਬਲਵੰਤ ਸਿੰਘ ਪੁਰੀਆਂ, ਡਾ. ਰਣਧੀਰ ਸਿੰਘ ਪੰਡੋਰੀ, ਡਾ. ਕੁਲਦੀਪ ਸਿੰਘ ਭਗਤੂਪੁਰ, ਡਾ. ਨਰਿੰਦਰ ਸਿੰਘ ਮੰਢਿਆਲਾ, ਡਾ. ਪ੍ਰੇਮ ਮਸੀਹ ਖੁਸ਼ਹਾਲਪੁਰ, ਡਾ. ਪਿੰਡਕਾ ਰਾਏਚੱਕ, ਡਾ. ਪ੍ਰਿ੍ਰੰਸ ਮਲਾਵੇ ਦੀ ਕੋਠੀ, ਡਾ. ਲਵਜੋਤ ਸਿੰਘ ਬੋਦੇ ਦੀ ਖੂਹੀ, ਡਾ. ਸੁਰਜੀਤ ਸਿੰਘ ਦਾਬਾਂਵਾਲ ਅਤੇ ਹੋਰ ਆਰ.ਐੱਮ.ਪੀ. ਡਾਕਟਰ ਹਾਜ਼ਰ ਹੋਏ।
ਪਿਛਲੀ ਖ਼ਬਰ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋੋਰੀ ਅਗਲੀ ਖ਼ਬਰ ਅੱਜ ਤੋਂ 24 ਜੁਲਾਈ ਤੱਕ ਬੀ.ਐਲ.ਓਜ਼ ਘਰ-ਘਰ ਜਾ ਕੇ ਭਰਵਾਉਣਗੇ ਗਣਨਾ ਫਾਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।