12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੀਰ ਬਾਬਾ ਲੁੱਡਣ ਸ਼ਾਹ ਦੀ ਮਜਾਰ ਤੋਂ ਗਾਹਲੜੀ ਰੋਡ ਦੀ ਸਮੱਸਿਆ ਦਾ ਹੱਲ ਨਾ ਹੋਣ ਕਰਕੇ ਲੋਕਾਂ 'ਚ ਰੋਸ <br/>

ਅਜੀਤ ਡੈਸਕ 08-05-2026
ਬਹਿਰਾਮਪੁਰ, 7 ਮਈ (ਪ੍ਰੋ: ਬਲਬੀਰ ਸਿੰਘ ਕੋਲਾ)-ਬੀਤੇ ਲੰਬੇ ਸਮੇਂ ਤੋਂ ਪੀਰ ਬਾਬਾ ਲੁੱਡਣ ਸ਼ਾਹ ਦੀ ਮਜਾਰ ਤੋਂ ਗਾਹਲੜੀ ਰੋਡ ਤੱਕ ਖਸਤਾ ਹਾਲਤ ਸੜਕ ਨੰੂ ਨਾ ਬਣਾਏ ਜਾਣ ਕਰਕੇ ਕਸਬਾ ਬਹਿਰਾਮਪੁਰ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਪ੍ਰਧਾਨ ਵਿਜੇ ਸਲਾਰੀਆ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਦੱਸਿਆ ਕਿ ਜਨਵਰੀ 2026 ਦੇ ਸ਼ੁਰੂ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਲੋਕਾਂ ਨੰੂ ਯਕੀਨ ਦਿਵਾਇਆ ਸੀ ਕਿ ਜਲਦੀ ਹੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ, ਪਰ ਕੰਮ ਸ਼ੁਰੂ ਨਹੀਂ ਹੋਇਆ | ਕੰਮ ਵਿਚ ਦੇਰੀ ਹੋਣ ਕਰਕੇ ਤੇ ਕੰਮ ਸ਼ੁਰੂ ਨਾ ਹੋਣ ਕਰਕੇ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਦਾ ਇਕ ਵਫਦ ਮਹੀਨਾ ਪਹਿਲਾਂ ਮੰਡੀਕਰਨ ਬੋਰਡ ਦੇ ਐਸ.ਡੀ.ਓ. ਨੰੂ ਗੁਰਦਾਸਪੁਰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਸੀ ਤੇ ਉਨ੍ਹਾਂ ਨੇ ਵੀ ਯਕੀਨ ਦਿਵਾਇਆ ਸੀ ਕਿ ਬਹੁਤ ਜਲਦੀ ਸੜਕ ਦਾ ਕੰਮ ਸ਼ੁਰੂ ਕਰਵਾ ਕੇ ਸਮੰਸਿਆ ਦਾ ਹੱਲ ਕੀਤਾ ਜਾਵੇਗਾ | ਪਰ ਸੜਕ ਦੀ ਸਮੱਸਿਆ ਜਿਉਂ ਦੀ ਤਿਉਂ ਖੜੀ ਹੈ | ਸਮਾਂ ਲੰਘਣਾ ਜਾ ਰਿਹਾ ਹੈ, ਪਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ, ਸਮਾਜ ਸੇਵੀ ਅਸ਼ੋਕ ਮਹਾਜਨ, ਨਰਿੰਦਰ ਸਲਾਰੀਆ, ਮੋਹਨ ਭਗਤ, ਚਰਨ ਦਾਸ, ਸੁਨੀਲ ਵਰਮਾ, ਠਾਕੁਰ ਪ੍ਰਭਾਤ ਸਿੰਘ, ਵਿਜੇ ਸ਼ਰਮਾ, ਠਾਕੁਰ ਚੰਦਰ ਸ਼ੇਖਰ ਅਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਸੇਵਾ ਸੰਸਥਾ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਅਗਲੀ ਖ਼ਬਰ ਕਾਬਲ-ਏ-ਤਰੀਫ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਤੇ ਇੰਚਾਰਜ ਦਾ ਸਕੂਲ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।