14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਸ਼ਮੀਰ ਸਿੰਘ ਭੋਮਾ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ <br/>

ਅਜੀਤ ਡੈਸਕ 08-05-2026
ਘੁਮਾਣ, 7 ਅਪ੍ਰੈਲ (ਬੰਮਰਾਹ)-ਪਿਛਲੇ ਦਿਨੀਂ ਐਨ.ਆਰ.ਆਈ. ਗੋਪਾਲ ਸਿੰਘ ਭੋਮਾ ਦੇ ਭਤੀਜੇ ਅਤੇ ਸਾਬਕਾ ਸਰਪੰਚ ਵੱਸਣ ਸਿੰਘ ਭੋਮਾ ਦੇ ਸਪੁੱਤਰ ਕਸ਼ਮੀਰ ਸਿੰਘ ਭੋਮਾ ਦਾ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਵੈਰਾਗਮਈ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਨਾਂਗਾ ਜੀ ਤਪ ਅਸਥਾਨ ਭੋਮਾ ਵਿਖੇ ਕੀਤੀ ਗਈ | ਵੈਰਾਗਮਈ ਕੀਰਤਨ ਭਾਈ ਰਵਿਦਾਸ ਸਿੰਘ ਦੇ ਜਥੇ ਵਲੋਂ ਕੀਤਾ ਗਿਆ | ਇਸ ਮੌਕੇ ਕਸ਼ਮੀਰ ਸਿੰਘ ਭੋਮਾ ਨੂੰ ਮਾਸਟਰ ਸੁਖਦੇਵ ਸਿੰਘ ਦਕੋਹਾ, ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਜਸਪਾਲ ਸਿੰਘ ਪੈਰੋਸ਼ਾਹ, ਪਿ੍ੰਸੀਪਲ ਸੁਲੱਖਣ ਸਿੰਘ, ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ, ਬਾਬਾ ਸਤਨਾਮ ਸਿੰਘ ਭੋਮਾ ਮੁੱਖ ਸੇਵਾਦਾਰ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਸਰਪੰਚ ਪ੍ਰੇਮ ਸਿੰਘ ਭੋਮਾ, ਜਗੀਰ ਸਿੰਘ ਭੋਮਾ, ਹਰਦੇਵ ਸਿੰਘ ਬੱਦੋਵਾਲ, ਜਗੀਰ ਸਿੰਘ ਬੋਹਜਾ, ਸਰਪੰਚ ਮਨਦੀਪ ਸਿੰਘ ਮਹਿਮਦ, ਚਰਨਜੀਤ ਸਿੰਘ ਫੌਜੀ ਚੌਧਰੀਵਾਲ, ਅਮਨਦੀਪ ਸਿੰਘ ਲੱਕੀ ਚੌਧਰੀਵਾਲ, ਓਮ ਪ੍ਰਕਾਸ਼ ਬਰਨਾਲਾ, ਨਿਸ਼ਾਨ ਸਿੰਘ ਵਡਾਲਾ ਬਾਂਗਰ, ਇਕਬਾਲ ਸਿੰਘ ਭੋਮਾ, ਨਿਰਮਲ ਸਿੰਘ ਭੋਮਾ, ਮੁਖਤਾਰ ਸਿੰਘ, ਰਣਜੀਤ ਸਿੰਘ ਆਦਮਪੁਰ, ਜੋਗਿੰਦਰ ਸਿੰਘ ਜਮਾਲਪੁਰ, ਇੰਸਪੈਕਟਰ ਸਤਨਾਮ ਸਿੰਘ, ਬਲਦੇਵ ਸਿੰਘ, ਕੈਪਟਨ ਜਸਵੰਤ ਸਿੰਘ, ਮਾਸਟਰ ਹਰਭਜਨ ਸਿੰਘ, ਪਟਵਾਰੀ ਕੁਲਦੀਪ ਸਿੰਘ, ਸੰਤੋਖ ਸਿੰਘ ਡੱਲਾ, ਨਰਿੰਦਰ ਸਿੰਘ ਵੀਲਾ, ਨਵਰਾਜ ਸਿੰਘ ਜਬੋਵਾਲ, ਰਾਜਦੇਵ ਸਿੰਘ ਚੌਧਰੀਵਾਲ, ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਹਰਦੇਵ ਸਿੰਘ ਈ.ਟੀ.ਓ., ਸਤਨਾਮ ਸਿੰਘ ਮੰਡ, ਹਰਦੇਵ ਸਿੰਘ ਪੱਡਾ, ਗੁਰਨਾਮ ਸਿੰਘ ਮੰਡ, ਬਲਜੀਤ ਸਿੰਘ ਪੰਡੋਰੀ, ਮੁੱਖ ਅਧਿਆਪਕ ਤਰਪਿੰਦਰਪਾਲ ਸਿੰਘ, ਨਵਦੀਪ ਸਿੰਘ ਭੱਟੀਵਾਲ , ਬੀ.ਪੀ.ਈ.ਓ. ਪੋਹਲਾ ਸਿੰਘ, ਮੁੱਖ ਅਧਿਆਪਕ ਸਰਬਜੀਤ ਸਿੰਘ ਭੋਮਾ, ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਵੀਲਾ ਬੱਜੂ, ਪਿ੍ੰਸੀਪਲ ਸਵਿੰਦਰ ਸਿੰਘ ਵੀਲਾ ਬੱਜੂ, ਸਰਪੰਚ ਬਲਜਿੰਦਰ ਸਿੰਘ ਮਠੋਲਾ, ਕੇਵਲ ਸਿੰਘ ਕਾਜਮਪੁਰ, ਸਰਪੰਚ ਸੁਖਰਾਜ ਸਿੰਘ ਪੇਰੋਸ਼ਾਹ, ਡਾਕਟਰ ਸੰਤੋਖ ਸਿੰਘ ਭੋਮਾ ਆਦਿ ਹਾਜ਼ਰ ਸਨ | ਇਸ ਮੌਕੇ ਵੱਖ-ਵੱਖ ਧਾਰਮਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਵਲੋਂ ਸ਼ੋਕ ਸੰਦੇਸ਼ ਭੇਜੇ ਗਏ, ਜੋ ਕਿ ਸਟੇਜ ਸਕੱਤਰ ਮਾਸਟਰ ਸੁਖਦੇਵ ਸਿੰਘ ਦਕੋਹਾ ਨੇ ਪੜੇ | ਅਖੀਰ ਵਿਚ ਐਨਆਰਆਈ ਗੋਪਾਲ ਸਿੰਘ ਭੋਮਾ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕਾਬਲ-ਏ-ਤਰੀਫ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਤੇ ਇੰਚਾਰਜ ਦਾ ਸਕੂਲ ਵਲੋਂ ਸਨਮਾਨ ਅਗਲੀ ਖ਼ਬਰ ਸ਼ੁਭਪ੍ਰੀਤ ਸਿੰਘ ਕਾਹਲੋਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਲੋਕ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।