ਧਾਰੀਵਾਲ, 7 ਮਈ (ਸਵਰਨ ਸਿੰਘ)-ਸਾਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਪ੍ਰਭਾਵਸ਼ਾਲੀ ਸਮਾਗਮ ਨਾਲ ਹੋਈ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਕੀਤੀ ਗਈ | ਇਸ ਮੌਕੇ ਮੁੱਖ ਲੜਕਾ ਸਰਤਾਜਵੀਰ ਸਿੰਘ, ਮੁੱਖ ਲੜਕੀ ਸਹਿਜਪ੍ਰੀਤ ਕੌਰ, ਸਟੂਡੈਂਟ ਕੌਂਸਲਰ ਸਹਿਨਾਜਪ੍ਰੀਤ ਕੌਰ, ਜਸਮੀਤ ਕੌਰ, ਅਭਿਜੋਤ ਸਿੰਘ, ਖੇਡ ਮੁਖੀ ਅਨਮੋਲ, ਸੈਕਟਰੀ ਮਹਿਕਦੀਪ ਕੌਰ, ਸਤਲੁਜ ਹਾਊਸ ਮੁਖੀ ਨਵਜੋਤ ਕੌਰ, ਸੈਕਟਰੀ ਪ੍ਭਨੂਰ ਕੌਰ, ਰਾਵੀ ਹਾਊਸ ਮੁਖੀ ਸੋਨੀਆ, ਸੈਕਟਰੀ ਦਮਨਪ੍ਰੀਤ ਸਿੰਘ, ਬਿਆਸ ਹਾਊਸ ਮੁਖੀ ਨਵਦੀਪ ਕੌਰ, ਸੈਕਟਰੀ ਬਾਲ ਕਿ੍ਸ਼ਨ, ਜਿਹਲਮ ਹਾਊਸ ਮੁਖੀ ਰਮਨਪ੍ਰੀਤ ਕੌਰ, ਸੈਕਟਰੀ ਜਗਮੀਤ ਕੌਰ, ਝਨਾਬ ਹਾਊਸ ਮੁਖੀ ਰੁਸ਼ਨਾਈ, ਸੈਕਟਰੀ ਹਰਪ੍ਰੀਤ ਕੌਰ ਚੁਣੇ ਗਏ | ਇਸ ਮੌਕੇ ਵਿਦਿਆਰਥੀ ਕੌਂਸਲ ਵਲੋਂ ਸਹੁੰ ਚੁੱਕਣ ਦੀ ਰਸਮ ਕੀਤੀ ਗਈ | ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਟੈਗ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ 5 ਹਾਊਸ ਇੰਚਾਰਜ ਅਤੇ ਡੀ.ਪੀ. ਅਧਿਆਪਕ ਵੀ ਮੌਜੂਦ ਸਨ |