14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸੇਂਟ ਸੋਲਜ਼ਰ ਮਾਡਰਨ ਸਕੂਲ 'ਚ ਸਨਮਾਨ ਸਮਾਗਮ

ਅਜੀਤ ਡੈਸਕ 08-05-2026
ਬਟਾਲਾ, 7 ਮਈ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਸੋਲਜ਼ਰ ਮਾਡਰਨ ਸਕੂਲ ਬਟਾਲਾ ਵਿਖੇ ਪਿ੍ੰਸੀਪਲ ਮੀਨੂੰ ਸ਼ਰਮਾ ਦੀ ਅਗਵਾਈ ਵਿਚ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਤਿਆਰੀ ਅਸ਼ੋਕਾ ਹਾਊਸ ਦੀ ਇੰਚਾਰਜ ਨਵਦੀਪ ਬਾਜਵਾ ਦੀ ਟੀਮ ਵਲੋਂ ਕੀਤੀ ਗਈ | ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਜੋਤ ਜਗਾ ਕੇ ਪ੍ਰਮਾਤਮਾ ਨੂੰ ਯਾਦ ਕੀਤਾ ਗਿਆ | ਇਸ ਤੋਂ ਬਾਅਦ ਸੀਨੀਅਰ ਵਿੰਗ ਦੀ ਅਗਵਾਈ ਲਈ ਅਮਰਦੀਪ ਸਿੰਘ ਨੂੰ ਮੁੱਖ ਲੜਕਾ ਤੇ ਜੈਸਮੀਨ ਕੌਰ ਨੂੰ ਮੁੱਖ ਲੜਕੀ ਚੁਣਿਆ ਗਿਆ | ਜਦਕਿ ਜੂਨੀਅਰ ਵਿੰਗ ਲਈ ਜਸਮਨਦੀਪ ਸਿੰਘ ਤੇ ਸ਼ਾਮ ਕੌਰ ਦੀ ਚੋਣ ਹੋਈ | ਇਸ ਤੋਂ ਬਾਅਦ ਸਾਹਿਲ ਤੇ ਲਕਸ਼ਿਤਾ ਨੂੰ ਉਪ ਮੁੱਖ ਲੜਕਾ ਅਤੇ ਲੜਕੀ ਨਿਯੁਕਤ ਕੀਤਾ ਗਿਆ | ਰਾਜਵੀਰ ਸਿੰਘ ਤੇ ਪਰਵਾਨ ਨੇ ਖੇਡ ਕਪਤਾਨ ਵਜੋਂ ਜ਼ਿੰੇਮੇਵਾਰੀ ਸੰਭਾਲੀ, ਜਿਨ੍ਹਾਂ ਦੀ ਸਹਾਇਤਾ ਤਾਜਵੀਰ ਸਿੰਘ ਤੇ ਗੁਰਵੀਰ ਕੌਰ ਨੇ ਡਿਪਟੀ ਕਪਤਾਨ ਵਜੋਂ ਕੀਤੀ | ਇਸ ਤੋਂ ਇਲਾਵਾ ਕਰਨਵੀਰ ਤੇ ਯਾਸ਼ਿਕਾ ਨੂੰ ਅਕਾਦਮਿਕ ਕਪਤਾਨ ਵਜੋਂ ਸਨਮਾਨਿਤ ਕੀਤਾ ਗਿਆ | ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਜ਼ਿੰੇਮਵਾਰੀਆਂ ਦੇ ਪ੍ਰਤੀਕ ਵਜੋਂ ਬੈਜਾਂ ਨਾਲ ਸਨਮਾਨਿਤ ਕੀਤਾ ਗਿਆ | ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਅਨੁਸ਼ਾਸਨ ਨਾਲ ਆਪਣੇ ਫਰਜ਼ ਨਿਭਾਉਣ ਲਈ ਸਹੁੰ ਚੁਕਾਈ ਗਈ ਤੇ ਇਨ੍ਹਾਂ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੱਢਿਆ ਗਿਆ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਮੱੁਖਦੇਵ ਸਿੰਘ ਆਲੋਵਾਲ ਸਕਰੀਨਿੰਗ ਕਮੇਟੀ ਦੇ ਮੈਂਬਰ ਨਾਮਜ਼ਦ <br/> ਅਗਲੀ ਖ਼ਬਰ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।