ਹਰਚੋਵਾਲ, 20 ਅਪ੍ਰੈਲ (ਢਿੱਲੋਂ, ਭਾਮ)- ਖਾਲਸਾ ਪੰਥ ਸਾਜਨਾ ਦਿਵਸ ਕਮੇਟੀ ਨਹਿਰ ਪੁਲ ਭਾਮੜੀ ਵਿਖੇ ਦਸਵਾਂ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ ਜਿਸ ਦਾ ਪ੍ਰਬੰਧ ਦਿਲਬਾਗ ਸਿੰਘ ਬਸਰਾਵਾਂ, ਬਾਬਾ ਨਰਿੰਦਰ ਸਿੰਘ, ਥਾਣੇਦਾਰ ਦਿਲਬਾਗ ਸਿੰਘ ਹਰਚੋਵਾਲ, ਹਰਜੀਤ ਸਿੰਘ ਰਿਆੜ, ਬਲਵਿੰਦਰ ਸਿੰਘ ਤੇ ਸਮੂਹ ਮੈਂਬਰਾਂ ਵਲੋਂ ਕੀਤਾ ਗਿਆ | ਟੂਰਨਾਮੈਂਟ ਦਾ ਉਦਘਾਟਨ ਬਾਬਾ ਨਰਿੰਦਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਕੀਤਾ ਗਿਆ | ਇਸ ਵਿਚ ਛੇ-ਨਾਮਵਰ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ | ਓਪਨ ਮੈਚ ਵਿਚ ਬਾਬਾ ਜੁਗਰਾਜ ਸਿੰਘ ਕਬੱਡੀ ਕਲੱਬ ਚੀਮਾ ਖੁੱਡੀ ਦੀ ਟੀਮ ਜੇਤੂ ਰਹੀ | 70 ਕਿਲੋਗ੍ਰਾਮ ਦੀਆਂ ਵੱਖ-ਵੱਖ ਕਲੱਬਾਂ ਦੀਆਂ ਟੀਮਾਂ ਵਿਚੋਂ ਵਿਠਵਾਂ ਕਲੱਬ ਦੀ ਟੀਮ ਜੇਤੂ ਰਹੀ | ਲੜਕੀਆਂ ਦੀ ਕਬੱਡੀ ਤੇ ਬਜ਼ੁਰਗਾਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਏ ਗਏ | ਰੱਸਾ ਖਿੱਚਣ ਦੇ ਮੁਕਾਬਲੇ ਵਿਚ ਪਿੰਡ ਭਾਮੜੀ ਦੀ ਟੀਮ ਪਹਿਲੇ ਤੇ ਖੁਜਾਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ | ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਬੰਧਕਾਂ ਵਲੋਂ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ ਵਿਚ ਥਾਣੇਦਾਰ ਦਿਲਬਾਗ ਸਿੰਘ ਹਰਚੋਵਾਲ, ਹਰਜੀਤ ਸਿੰਘ ਰਿਆੜ, ਪ੍ਰਕਾਸ਼ ਚੰਦ, ਗੁਰਨਾਮ ਸਿੰਘ ਰਿਆੜ ਤੇ ਬਲਕਾਰ ਸਿੰਘ ਭੁੱਲਰ ਆਦਿ ਦੇ ਪਰਿਵਾਰਾਂ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਦਰਸ਼ਨ ਸਿੰਘ ਔਲਖ, ਸਾਬਕਾ ਚੇਅਰਮੈਨ ਮੰਗਲ ਸਿੰਘ, ਡਾਕਟਰ ਅਮਰਜੀਤ ਸਿੰਘ ਧਾਲੀਵਾਲ, ਹਰਮਨਦੀਪ ਸਿੰਘ ਰਿਆੜ, ਜਥੇਦਾਰ ਬਾਬਾ ਦਲਬੀਰ ਸਿੰਘ, ਡਾ. ਗੁਰਨੇਕ ਸਿੰਘ ਹਰਚੋਵਾਲ, ਸਰਪੰਚ ਬਚਨ ਸਿੰਘ, ਸਰਪੰਚ ਧਰਮਿੰਦਰ ਸਿੰਘ, ਮਹਿੰਦਰ ਸਿੰਘ ਮਠੋਲਾ, ਸਰਪੰਚ ਸਤਨਾਮ ਸਿੰਘ, ਮਹਿੰਦਰ ਸਿੰਘ ਬਸਰਾਵਾਂ, ਜਗਤਾਰ ਸਿੰਘ ਜੱਗਾ, ਕੰਵਲਜੀਤ ਸਿੰਘ ਲਾਲੀ, ਬਾਬਾ ਬਘੇਲ ਸਿੰਘ ਤਰਨਾ ਦਲ, ਬੀ.ਐੱਨ.ਓ. ਵਿਜੇ ਕੁਮਾਰ, ਪਿ੍ੰਸੀਪਲ ਦਲਜੀਤ ਸਿੰਘ, ਜੇ.ਈ. ਨਿਰਮਲ ਸਿੰਘ, ਅਜੀਤ ਸਿੰਘ ਮੋਹਣੀ, ਟਰਾਂਸਪੋਰਟਰ ਲਵਲੀ ਬਟਾਲਾ, ਕਮਲ ਗੁਰਾਇਆ, ਹਰਮਨ ਗੁਰਾਇਆ, ਸੁਖਦੀਪ ਸਿੰਘ ਸੇਖੋਂ ਬਾਡੀ ਬਿਲਡਰ, ਕੀਤੂ ਸਰਪੰਚ, ਗੁਰਮੀਤ ਸਿੰਘ, ਮੋਹਕਮ ਸਿੰਘ ਸਮਰਾਏ, ਬਚਨ ਸਿੰਘ ਖੁਜਾਲਾ, ਕੁਲਜੀਤ ਸਿੰਘ ਖੁਜਾਲਾ, ਬਾਬਾ ਨਾਹਰ ਸਿੰਘ ਬਸਰਾਵਾਂ, ਦਵਿੰਦਰ ਸਿੰਘ, ਐਸ.ਐਚ.ਓ. ਗਗਨਦੀਪ ਸਿੰਘ, ਚੌਕੀ ਇੰਚਾਰਜ ਸਰਵਣ ਸਿੰਘ, ਸੰਦੀਪ ਸਿੰਘ ਬਾਜਵਾ, ਹਰਸਿਮਰਨ ਸਿੰਘ, ਗੁਲਜਾਰ ਸਿੰਘ ਬਾਗਬਾਨੀ, ਧੀਰਾ ਅÏਲਖ, ਸਾਬਾ ਕਮੈਂਟਰ, ਗਿਆਨੀ ਗਗਨਦੀਪ ਸਿੰਘ ਅਕਾਲ ਬੁੰਗਾ ਭੰਬੋਈ, ਸੁੱਚਾ ਸਿੰਘ ਫੌਜੀ, ਰਮੇਸ਼ ਸਿੰਘ, ਡਾਕਟਰ ਗੁਰਵੰਤ ਸਿੰਘ, ਜਰਨੈਲ ਸਿੰਘ ਬਿੱਲੂ, ਬਾਬਾ ਨਰਿੰਦਰ ਸਿੰਘ, ਬਲਵਿੰਦਰ ਸਿੰਘ ਬਿੱਲੂ ਕਾਲਾ, ਭਜਨ, ਮੱਠੂ, ਪ੍ਰਕਾਸ਼ ਛਿੰਦਪਾਲ, ਦਲਬੀਰ, ਬਿੱਟੂ, ਰਤਨ ਲਾਲ, ਹੌਬੀ ਬਾਜਵਾ, ਰਣਜੋਧ ਸਿੰਘ, ਗੁਰਮੁਖ ਲਾਲ, ਜਸਪਾਲ ਸਿੰਘ, ਕੁੰਨਣ ਸਿੰਘ, ਬਾਬਾ ਸ਼ੀਤਲ ਸਿੰਘ ਆਦਿ ਹਾਜ਼ਰ ਸਨ | ਰੈਫਰੀ ਦੀ ਭੂਮਿਕਾ ਧੀਰਾ ਔਲਖ ਤੇ ਇੰਦਰਜੀਤ ਭਾਮ ਨੇ ਨਿਭਾਈ |