ਗੁਰਦਾਸਪੁਰ, 14 ਅਪ੍ਰੈਲ (ਚੱਕਰਾਜਾ)-ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵਲੋਂ ਇਕ ਸਾਂਝੇ ਉਪਰਾਲੇ ਦੇ ਤੌਰ 'ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ, ਵਿਸਾਖੀ ਦੇ ਸ਼ੁੱਭ ਦਿਹਾੜੇ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਖ਼ੂਨਦਾਨ ਕੈਂਪ ਪੁੱਡਾ ਗਰਾਊਾਡ, ਜੇਲ੍ਹ ਰੋਡ, ਸਾਹਮਣੇ ਹੈਪੀ ਹਾਈ ਸਕੂਲ ਲਗਾਇਆ ਗਿਆ | ਖ਼ੂਨਦਾਨ ਕੈਂਪ ਦੀ ਅਗਵਾਈ ਕਰਦਿਆਂ ਹੋਇਆਂ ਬਲੱਡ ਡੋਨਰਜ਼ ਸੁਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ ਨੇ ਦੱਸਿਆ ਕਿ ਅੱਜ ਦੇ ਖ਼ੂਨਦਾਨ ਕੈਂਪ ਵਿਚ 5 ਮਹਿਲਾਵਾਂ ਸਮੇਤ 125 ਖ਼ੂਨਦਾਨੀਆਂ ਨੇ ਆਪਣਾ ਖ਼ੂਨ ਦਾਨ ਕਰਕੇ ਅਹਿਮ ਭੂਮਿਕਾ ਨਿਭਾਈ | ਸਿਟੀ ਪ੍ਰਧਾਨ ਅਭੈ ਮਹਾਜਨ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਹਰਪ੍ਰੀਤ ਮਾਨ ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਅੱਜ ਦੇ ਖ਼ੂਨਦਾਨ ਕੈਂਪ ਵਿਚ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਅੰਮਿ੍ਤਸਰ ਤੇ ਰਾਜ ਬਲੱਡ ਬੈਂਕ ਪਠਾਨਕੋਟ ਦੀਆਂ ਬਲੱਡ ਬੈਂਕ ਟੀਮਾਂ ਨੇ ਖ਼ੂਨ ਇਕੱਠਾ ਕੀਤਾ | ਬਲੱਡ ਡੋਨਰ ਸੁਸਾਇਟੀ ਦੇ ਫਾਊਾਡਰ ਰਜੇਸ਼ ਬੱਬੀ ਅਤੇ ਟੀਮ ਦੇ ਸਕੱਤਰ ਪ੍ਰਵੀਨ ਅੱਤਰੀ ਨੇ ਗੱਲਬਾਤ ਕਰਦਿਆਂ ਹੋਇਆਂ ਇਹ ਵੀ ਕਿਹਾ ਕਿ ਇਹ ਬਲੱਡ ਡੋਨਰਜ਼ ਸੁਸਾਇਟੀ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦਾ 154ਵਾਂ ਖ਼ੂਨਦਾਨ ਕੈਂਪ ਹੈ ਅਤੇ ਪੁੱਡਾ ਗਰਾਊਾਡ ਵਿਚ ਇਹ 5ਵਾਂ ਖ਼ੂਨਦਾਨ ਕੈਂਪ ਹੈ | ਬਲੱਡ ਡੋਨਰ ਸੁਸਾਇਟੀ ਦੇ ਕੈਸ਼ੀਅਰ ਦਵਿੰਦਰਜੀਤ ਸਿੰਘ, ਸਿਟੀ ਯੂਥ ਪ੍ਰਧਾਨ ਕੇ.ਪੀ.ਐਸ. ਬਾਜਵਾ ਅਤੇ ਸਹਾਇਕ ਕੈਸ਼ੀਅਰ ਭੁਪਿੰਦਰ ਸਿੰਘ ਮੋਨੂ ਨੇ ਖ਼ੂਨਦਾਨੀ ਭੈਣ-ਭਰਾਵਾਂ ਦਾ ਧੰਨਵਾਦ ਕਰਦੇ ਹੋਇਆ ਇਹ ਜਾਣਕਾਰੀ ਦਿੱਤੀ ਕਿ ਬਲੱਡ ਡੋਨਰਜ਼ ਸੁਸਾਇਟੀ ਖ਼ੂਨਦਾਨ ਦੇ ਖੇਤਰ ਵਿਚ ਆਉਣ ਵਾਲੇ ਟਾਈਮ 'ਤੇ ਵੀ ਇਸੇ ਤਰ੍ਹਾਂ ਹੀ ਆਪਣੀ ਭੂਮਿਕਾ ਨਿਭਾਉਂਦੀ ਰਹੇਗੀ | ਆਿਖ਼ਰ ਵਿਚ ਬਲੱਡ ਡੋਨਰਜ਼ ਸੁਸਾਇਟੀ ਦੇ ਮੈਂਬਰ ਰਿਸ਼ਵ ਸ਼ਰਮਾ, ਪੁਸ਼ਪਿੰਦਰ ਸਿੰਘ, ਨਿਸ਼ਚਿੰਤ ਕੁਮਾਰ, ਸੁਨੀਲ ਕੁਮਾਰ, ਐਡਵੋਕੇਟ ਮਨੀਸ਼ ਕੁਮਾਰ, ਕੰਵਲਨੈਨ ਸੰਧੂ, ਪਵਨ ਬਬੋਰੀਆ, ਮੀਤ ਪ੍ਰਧਾਨ ਨਵੀਨ ਕੁਮਾਰ ਅਤੇ ਮਧੂ ਸੂਦਨ ਸ਼ਰਮਾ ਤੇ ਪ੍ਰੇਮ ਠਾਕੁਰ ਨੇ ਅੱਜ ਦੇ ਸ਼ੁੱਭ ਦਿਹਾੜੇ ਤੇ ਗੁਰਦਾਸਪੁਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਨੌਜਵਾਨ ਪੀੜ੍ਹੀ ਨੂੰ ਇਹ ਅਪੀਲ ਕੀਤੀ ਕਿ ਆਉਣ ਵਾਲੇ ਟਾਈਮ ਵਿਚ ਲੱਗਣ ਵਾਲੇ ਖ਼ੂਨਦਾਨ ਕੈਂਪਾਂ ਵਿਚ ਆਪਣਾ ਖ਼ੂਨਦਾਨ ਕਰਕੇ ਸਾਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ |