22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਿਆਸੀ ਛਤਰ ਛਾਇਆ ਤੇ ਪ੍ਰਸ਼ਾਸਨ ਦੇ ਨੱਕ ਹੇਠ ਚੱਲ ਰਿਹਾ ਰੇਤ ਮਾਈਨਿੰਗ ਦਾ ਧੰਦਾ

ਅਜੀਤ ਡੈਸਕ 15-04-2026
ਗੁਰਦਾਸਪੁਰ, 14 ਅਪ੍ਰੈਲ (ਚੱਕਰਾਜਾ)-ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਕਾਰਨ ਦਰਿਆ ਰਾਵੀ ਨਾਲ ਲੱਗਦੇ ਖੇਤਾਂ 'ਚ ਰੇਤਾ ਪੈਣ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਸਨ, ਜਿਸ ਸਬੰਧੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੰੂ ਦਰਿਆਵਾਂ ਨੇੜਿਓਾ ਆਪਣੀਆਂ ਜ਼ਮੀਨਾਂ 'ਚੋਂ ਰੇਤਾ ਕੱਢਣ ਲਈ ਤਿੰਨ ਮਹੀਨੇ ਦਾ ਨਵੰਬਰ ਮਹੀਨੇ ਦੇ ਅਖੀਰ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਇਸ ਆੜ ਹੇਠ ਕੁਝ ਰੇਤ ਦੇ ਧੰਦੇ 'ਚ ਲੱਗੇ ਲੋਕਾਂ ਵਲੋਂ ਦਰਿਆਵਾਂ 'ਚੋਂ ਰੇਤੇ ਦੀ ਸ਼ੁਰੂ ਕੀਤੀ ਗਈ ਮਾਈਨਿੰਗ ਸਰਕਾਰ ਵਲੋਂ ਦਿੱਤੇ ਸਮੇਂ ਦੇ ਮੁੱਕਣ ਤੋਂ ਬਾਅਦ ਵੀ ਨਿਰੰਤਰ ਜਾਰੀ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਭ ਕੁਝ ਜਾਣਦੇ ਹੋਏ ਵੀ ਪਤਾ ਨਹੀਂ ਕਿਉਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਜਦ ਕਿ ਮੌਕੇ 'ਤੇ ਦਰਿਆ ਕੰਢੇ ਲੱਗੇ ਰੇਤੇ ਦੇ ਅੰਬਾਰ ਅਤੇ ਵੱਡੀ ਮਾਤਰਾ 'ਚ ਚੱਲ ਰਹੀਆਂ ਪੋਕਲੈਨ ਅਤੇ ਜੇ. ਸੀ. ਬੀ. ਮਸ਼ੀਨਾਂ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਖੇਤਰ 'ਚੋਂ ਵੱਡੇ ਪੱਧਰ 'ਤੇ ਖਾਸ ਕਰ ਰਾਤ ਦੇ ਸਮੇਂ ਰੇਤ ਕੱਢੀ ਜਾ ਰਹੀ ਹੈ | ਵੇਖਣ 'ਚ ਆਇਆ ਹੈ ਕਿ ਸਰਕਾਰੇ ਦਰਬਾਰੇ ਉੱਚੀ ਪਹੁੰਚ ਰੱਖਣ ਵਾਲੇ ਇਨ੍ਹਾਂ ਲੋਕਾਂ ਵਲੋਂ ਇਸ ਹੱਦ ਤੱਕ ਦਰਿਆ ਦੇ ਕਿਨਾਰਿਓਾ ਅਤੇ ਚੱਲਦੇ ਪਾਣੀ 'ਚੋਂ ਰੇਤਾ ਕੱਢੀ ਜਾ ਰਹੀ ਕਿ ਦਰਿਆ ਦੇ ਕੰਢਿਆਂ ਨੰੂ ਭਾਰੀ ਖੋਰਾ ਲੱਗ ਰਿਹਾ ਹੈ, ਜਿਸ ਕਾਰਨ ਜੇਕਰ ਕਦੇ ਦਰਿਆ ਰਾਵੀ 'ਚ ਵੱਡੇ ਪੱਧਰ 'ਤੇ ਪਾਣੀ ਆਉਂਦਾ ਹੈ ਤਾਂ ਦਰਿਆ ਦਾ ਰੁਖ ਪਿੰਡਾਂ ਵੱਲ ਨੰੂ ਹੋ ਸਕਦਾ ਹੈ, ਜਿਸ ਨਾਲ ਕਈ ਦਰਜਨਾਂ ਪਿੰਡ ਦਰਿਆ ਦੀ ਮਾਰ ਹੇਠਾਂ ਆ ਸਕਦੇ ਹਨ | ਇਸ ਖਦਸ਼ੇ ਨੰੂ ਲੈ ਕੇ ਸਥਾਨਿਕ ਲੋਕ ਕਈ ਵਾਰ ਆਵਾਜ਼ ਵੀ ਉਠਾ ਚੁੱਕੇ ਹਨ, ਪਰ ਇਨ੍ਹਾਂ ਲੋਕਾਂ ਨੰੂ ਸਿਆਸੀ ਸਹਿ ਹੋਣ ਕਾਰਨ ਲੋਕਾਂ ਦੀ ਹਰ ਵਾਰ ਆਵਾਜ਼ ਦਬ ਕੇ ਰਹਿ ਜਾਂਦੀ ਹੈ | ਇਹ ਵੀ ਦੱਸਣਯੋਗ ਹੈ ਕਿ ਪਿੰਡ ਚੱਕ ਰਾਮਸਹਾਇ ਨੇੜਿਓਾ ਜਿਸ ਖੇਤਰ 'ਚੋਂ ਦਰਿਆ ਰਾਵੀ 'ਚੋਂ ਰੇਤ ਪੁੱਟੀ ਜਾ ਰਹੀ ਹੈ, ਇਸ ਥਾਂ ਤੋਂ ਦਰਿਆ ਰਾਵੀ ਤੋਂ ਪਾਰਲੇ 7 ਪਿੰਡਾਂ ਨੰੂ ਜਾਣ ਲਈ ਬਣਨ ਵਾਲੇ ਪੁਲ ਦਾ ਸਰਵਾ ਵੀ ਲੱਗਿਆ ਹੋਇਆ ਹੈ | ਇਨ੍ਹਾਂ ਲੋਕਾਂ ਦਾ ਇੰਨ੍ਹਾ ਦਬਦਬਾ ਹੈ ਕਿ ਜੇਕਰ ਰੇਤ ਦੇ ਚੱਲ ਰਹੇ ਇਸ ਧੰਦੇ ਸਬੰਧੀ ਸਬੰਧਿਤ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਸ ਵਲੋਂ ਵੀ ਇਹ ਖੱਡ ਕਾਨੰੂਨੀ ਹੋਣ ਦਾ ਬਹਾਨਾ ਬਣਾ ਕੇ ਪੱਲਾ ਝਾੜ ਲਿਆ ਜਾਂਦਾ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਰੇਤ ਕਾਨੰੂਨੀ ਤੌਰ 'ਤੇ ਪੁੱਟੀ ਜਾ ਰਹੀ ਹੈ ਤਾਂ ਇਹ ਕੰਮ ਜ਼ਿਆਦਾਤਰ ਰਾਤ ਵੇਲੇ ਹੀ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਅਣਪਛਾਤੇ ਵਾਹਨ ਨੰੂ ਦਰਿਆ ਵੱਲ ਆਉਂਦਾ ਦੇਖ ਕੇ ਮਸ਼ੀਨਾਂ ਦਰਿਆ 'ਚੋਂ ਬਾਹਰ ਕਿਉਂ ਕੱਢ ਲਈਆਂ ਜਾਂਦੀਆਂ ਹਨ? ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਵਿਧਾਨ ਸਭਾ ਹਲਕਾ ਦੀਨਾਨਗਰ ਦੀ ਇਕ ਪੰਚਾਇਤ ਵਲੋਂ ਨੈਸ਼ਨਲ ਗ੍ਰੀਨ ਟਿ੍ਬਿਊਨਲ ਕੋਲ ਕੀਤੀ ਸ਼ਿਕਾਇਤ ਤੋਂ ਬਾਅਦ ਟਿ੍ਬਿਊਨਲ ਵਲੋਂ ਰੇਤੇ ਦੀ ਹੋ ਰਹੀ ਇਸ ਨਜਾਇਜ਼ ਪੁੱਟਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੁਝ ਦਿਨ ਕੰਮ ਬੰਦ ਰਹਿਣ ਤੋਂ ਬਾਅਦ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ | ਹੁਣ ਵੀ ਹਾਲਾਤ ਅਜਿਹੇ ਹੀ ਬਣੇ ਹੋਏੇ ਹਨ ਕਿ ਜਦ ਵੀ ਕੋਈ ਵਿਅਕਤੀ ਪ੍ਰਸ਼ਾਸਨ ਨੰੂ ਇਸ ਹੋ ਰਹੀ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤ ਕਰਦਾ ਹੈ ਤਾਂ ਕੁਝ ਦਿਨਾਂ ਲਈ ਕੰਮ ਬੰਦ ਕਰਕੇ ਉਸ ਤੋਂ ਬਾਅਦ ਦੁਬਾਰਾ ਇਸ ਧੰਦੇ 'ਚ ਲੱਗੇ ਲੋਕਾਂ ਵਲੋਂ ਗੰਢ ਤੁਪ ਕਰਕੇ ਮੁੜ ਤੋਂ ਕੰਮ ਸ਼ੁਰੂ ਕਰ ਲਿਆ ਜਾਂਦਾ ਹੈ, ਜਿਸ ਨਾਲ ਜਿੱਥੇ ਦਰਿਆ ਦੇ ਕੰਢਿਆਂ ਨੰੂ ਨੁਕਸਾਨ ਪਹੁੰਚ ਰਿਹਾ ਹੈ, ਉੱਥੇ ਪਿੰਡ ਅੰਦਰੋਂ ਰੇਤੇ ਨਾਲ ਓਵਰਲੋਡ ਭਰੀਆਂ ਟਰਾਲੀਆਂ, ਟਿੱਪਰਾਂ ਦੇ ਲੰਘਣ ਨਾਲ ਵੀ ਲੋਕਾਂ ਦਾ ਨੱਕ 'ਚ ਦਮ ਹੋਇਆ ਹੈ ਅਤੇ ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਪਿੰਡ ਦੀਆਂ ਸੰਪਰਕ ਸੜਕਾਂ ਤਹਿਸ ਨਹਿਸ ਹੋ ਰਹੀਆਂ ਹਨ ਅਤੇ ਲੋਕਾਂ ਨੰੂ ਛੋਟੀਆਂ ਸੜਕਾਂ ਤੋਂ ਭਾਰੀ ਵਾਹਨ ਲੰਘਾਉਣ ਨਾਲ ਆਵਾਜਾਈ 'ਚ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ | ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਹੋ ਰਹੀ ਨਜਾਇਜ਼ ਮਾਈਨਿੰਗ ਦੀ ਜਾਂਚ ਕੀਤੀ ਜਾਵੇ ਤਾਂ ਕਈ ਵੱਡੇ ਰਾਜਸੀ ਕੱਦਕਾਠ ਵਾਲੇ ਵਿਅਕਤੀਆਂ ਦਾ ਨਾਂਅ ਸਾਹਮਣੇ ਆ ਸਕਦਾ ਹੈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪਿਛਲੇ ਸਮੇਂ ਦੀ ਤਰ੍ਹਾਂ ਹੜ੍ਹਾਂ ਜਿਹੇ ਹਾਲਾਤ ਬਣਦੇ ਹਨ ਤਾਂ ਇਸ ਖੇਤਰ ਦਾ ਪਹਿਲਾਂ ਨਾਲੋਂ ਵੀ ਦੁੱਗਣਾ ਨੁਕਸਾਨ ਹੋਣ ਦਾ ਖਦਸ਼ਾ ਹੈ | ਇਸ ਲਈ ਸਰਕਾਰ ਨੰੂ ਬੇਨਤੀ ਹੈ ਕਿ ਤੁਰੰਤ ਇਹ ਹੋ ਰਹੀ ਨਾਜਾਇਜ਼ ਮਾਈਨਿੰਗ ਨੰੂ ਬੰਦ ਕਰਵਾਇਆ ਜਾਵੇ |
ਪਿਛਲੀ ਖ਼ਬਰ ਕਾਹਨੂੰਵਾਨ ਪੁਲਿਸ ਨੇ 19 ਬੋਤਲਾਂ ਸਮੇਤ ਸ਼ਰਾਬ ਤਸਕਰ ਕਾਬੂ ਅਗਲੀ ਖ਼ਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੈਅੰਤੀ ਸਰਕਾਰੀ ਅਧਿਕਾਰੀਆਂ ਨੇ ਸ਼ਰਧਾ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।