ਧਾਰੀਵਾਲ, 14 ਅਪ੍ਰੈਲ (ਸਵਰਨ ਸਿੰਘ)-ਆਈ.ਸੀ.ਐੱਸ.ਈ./ਆਈ.ਐੱਸ.ਸੀ. ਬੋਰਡ ਨਵੀਂ ਦਿੱਲੀ ਦੇ ਸਕੂਲਾਂ ਦੇ ਜ਼ੋਨਲ ਪੱਧਰੀ ਸਕੇਟਿੰਗ ਮੁਕਾਬਲੇ ਫ਼ਤਹਿਗੜ੍ਹ ਚੂੜੀਆਂ ਵਿਖੇ ਹੋਏ, ਜਿਸ ਵਿਚ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਦੇ ਖਿਡਾਰੀਆਂ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧ ਵਿਚ ਡਾਇਰੈਕਟਰ ਫਾਦਰ ਜੋਸ ਪਡਿਆਟੀ ਅਤੇ ਪਿ੍ੰਸੀਪਲ ਸਿਸਟਰ ਦਿਵਿਆ ਨੇ ਦੱਸਿਆ ਕਿ ਸਾਡੇ ਪਿਆਰੇ ਵਿਦਿਆਰਥੀਆਂ ਦੀ ਸਕੇਟਿੰਗ ਟੀਮ ਨੇ 10 ਸੋਨ ਤਮਗੇ ਅਤੇ 9 ਚਾਂਦੀ ਤਮਗੇ ਹਾਸਲ ਕਰ ਕੇ ਸੰਸਥਾ ਲਈ ਬਹੁਤ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਆਪਣੇ ਅਧਿਆਪਕਾਂ ਦੇ ਨਿਰੰਤਰ ਮਾਰਗ ਦਰਸ਼ਨ ਅਤੇ ਹੌਂਸਲਾ ਅਫ਼ਜਾਈ ਲਈ ਦਿਲੋਂ ਪ੍ਰਸ਼ੰਸਾ ਕਰਦੇ ਹਾਂ | ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਉੱਤਮਤਾ ਅਤੇ ਖੇਡਾਂ ਦੀ ਵੀ ਪ੍ਰਸ਼ੰਸਾ ਕਰਦੇ ਹਾਂ | ਉਨ੍ਹਾਂ ਕਿਹਾ ਕਿ ਸਕੇਟਿੰਗ ਟੀਮ ਦਾ ਸਕੂਲ ਵਿਖੇ ਵੀ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ |