ਗੁਰਦਾਸਪੁਰ, 14 ਅਪ੍ਰੈਲ (ਅਸ਼ੋਕ ਸ਼ਰਮਾ)-ਪੰਜਾਬੀ ਸੱਭਿਆਚਾਰਕ ਅਤੇ ਸਾਹਿਤਿਕ ਵਿਰਾਸਤਾਂ ਵਿਕਾਸ ਕੇਂਦਰ ਪੁਰਾਣਾ ਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਵਲੋਂ ਮਾਤਾ ਅਤਰ ਕੌਰ ਦੀ ਨਿੱਘੀ ਯਾਦ ਨੰੂ ਸਮਰਪਿਤ ਦੂਜਾ ਸਲਾਨਾ ਸਿਮਰਤੀ ਸਨਮਾਨ ਸਮਾਗਮ ਉੱਘੇ ਲੇਖਕ ਡਾ: ਸੁਰਿੰਦਰ ਕਾਹਲੋਂ ਦੇ ਖੂਬਸੂਰਤ ਪ੍ਰਬੰਧਾਂ ਹੇਠ ਕਰਵਾਇਆ ਗਿਆ, ਜਦੋਂ ਕਿ ਇਸ ਸਮਾਗਮ ਵਿਚ ਪੰਜਾਬ ਭਰ ਦੇ ਮੰਨੇ ਪ੍ਰਮੰਨੇ ਲੇਖਕ, ਸਾਹਿਤਿਕਾਰ ਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ | ਇਸ ਸਮਾਗਮ ਦੌਰਾਨ ਭਾਸ਼ਾ ਵਿਭਾਗ ਗੁਰਦਾਸਪੁਰ ਦੇ ਨੁਮਾਇੰਦੇ ਸ਼ਾਮ ਸਿੰਘ ਸਥਿਆਲ ਵਲੋਂ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਹੋਈ ਸੀ ਅਤੇ ਸਾਹਿਤਿਕ ਪ੍ਰੋਗਰਾਮ ਦੇਖਣ ਵਾਸਤੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਪ੍ਰੋਗਰਾਮ ਦਾ ਆਗਾਜ਼ ਉਦੇ ਸਿੰਘ ਉਜਿਆਰ ਨੇ ਸ਼ਾਨਦਾਰ ਗੀਤ ਨਾਲ ਕੀਤਾ ਤੇ ਆਈਆਂ ਸਖਸ਼ੀਅਤਾਂ ਨੰੂ ਸਮਾਗਮ ਵਿਚ ਪਹੁੰਚਣ 'ਤੇ ਜੀ ਆਇਆਂ ਕਿਹਾ | ਬਾਅਦ ਵਿਚ ਰੱਖੇ ਗਏ ਵਿਸ਼ੇਸ਼ ਕਲਮਕਾਰ ਦੀ ਰਾਜਨੀਤੀ , ਰਣਨੀਤੀ ਅਤੇ ਸਿਆਸਤ ਕੀ ਹੋਵੇ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਵਿਚ ਡਾ: ਸੁਮੇਲ ਸਿੱਧੂ, ਡਾ: ਸੁਰਿੰਦਰ ਮੰਡ ਅਤੇ ਮੱਖਣ ਕੁਹਾੜ ਨੇ ਸਾਹਿਤਿਕਾਰਾਂ ਨੰੂ ਪ੍ਰੇਰਨਾ ਦਾਇਕ ਲੇਖਣੀ ਵੱਲ ਧਿਆਨ ਦੇਣ 'ਤੇ ਜ਼ੋਰ ਦਿੱਤਾ ਅਤੇ ਲੇਖਕਾਂ ਨੰੂ ਅੱਜ ਦੇ ਹਲਾਤਾਂ 'ਤੇ ਲਿਖਣ ਲਈ ਪ੍ਰੇਰਿਤ ਕੀਤਾ | ਜਿਸ ਨਾਲ ਨਿਰੋਏ ਸਮਾਜ ਦੀ ਸਿਰਜਣਾ ਹੋ ਸਕੇ | ਡਾ: ਸੁਰਿੰਦਰ ਕਾਹਲੋਂ ਵਲੋਂ ਰੱਖੇ ਗਏ ਸਨਮਾਨ ਸਮਾਗਮ ਵਿਚ ਡਾ: ਸੁਮੇਲ ਸਿੰਘ ਸਿੱਧੂ, ਡਾ: ਸਰਬਜੀਤ ਕੌਰ ਸੰਧਾਵਾਲੀਆ, ਤਰਸੇਮ ਸਿੰਘ ਭੰਗੂ, ਸੁਨੀਲ ਕੁਮਾਰ ਘੁੰਮਣ, ਨਰਿੰਦਰ ਸਿੰਘ ਸੰਘਾ, ਦੇਵ ਰਾਜ ਪੱਥਰ ਦਿਲ ਪਨਿਆੜ, ਰਾਹੁਲ ਚਿੱਤਰਕਾਰ ਬਾਲਾ ਪਿੰਡੀ, ਸਵਿੰਦਰ ਕੌਰ ਕੁਹਾੜ, ਸੁਲਤਾਨ ਭਾਰਤੀ, ਕੰਵਲਜੀਤ ਕੌਰ, ਹਰਜੀਤ ਕੌਰ, ਮਲਿਕਾ ਮੰਡ, ਵਿਜੇ ਅਗਨੀਹੋਤਰੀ, ਅਸ਼ੋਕ ਸ਼ਰਮਾ ਪੱਤਰਕਾਰ 'ਅਜੀਤ', ਡਾ: ਰਮਿੰਦਰ ਕੌਰ, ਸਿਸਟਰ ਬੈਂਸੀ ਲਿਟਲ ਫਲਾਵਰ ਕਾਨਵੈਂਟ ਸਕੂਲ ਪੁਰਾਣਾ ਸ਼ਾਲਾ, ਪੂਨਮ ਸੈਣੀ, ਡਾ: ਸੁਖਵਿੰਦਰ ਸਿੰਘ ਪਠਾਨਕੋਟ, ਸਰਪੰਚ ਮੱਖਣ ਸਿੰਘ ਮੇਘੀਆਂ ਆਦਿ ਨੰੂ ਡਾ: ਸੁਰਿੰਦਰ ਕਾਹਲੋਂ ਵਲੋਂ ਸ਼ਾਨਦਾਰ ਦੋਸ਼ਾਲੇ ਤੇ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਾਹਿਤਿਕ ਦੇ ਦੂਜੇ ਦੌਰ ਵਿਚ ਕਵੀ ਦਰਬਾਰ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਉੱਘੇ ਗਾਇਕ ਸੁਭਾਸ਼ ਸੂਫੀ ਦੀਨਾਨਗਰ ਲੇਖਕ ਮਹੇਸ਼ ਚੰਦਰਭਾਨੀ ਦਾ ਲਿਖਿਆ ਗੀਤ ਗਾ ਕੇ ਚੰਗਾ ਰੰਗ ਬੰਨਿਆ ਅਤੇ ਨਰਿੰਦਰ ਸਿੰਘ ਸੰਘਾ ਨੇ ਗੀਤ ਰਾਹੀਂ ਹਾਜ਼ਰੀ ਲਵਾਈ | ਇਨ੍ਹਾਂ ਤੋਂ ਬਾਅਦ ਅਮਿਤ ਕਾਦੀਆਂ, ਨਿਸ਼ਾਨ ਸਿੰਘ ਜੌੜਾ ਸੰਘਾ ਨੇ ਵੀ ਗਜ਼ਲਾਂ ਸੁਣਾਈਆਂ | ਇਸ ਤੋਂ ਇਲਾਵਾ ਮਾਸਟਰ ਬਖ਼ਸ਼ੀਸ਼ ਸਿੰਘ ਛੀਨਾ ਬੇਟ, ਬਾਬਾ ਬੀਰਾ, ਵਿਜੇ ਤਾਲਿਬ, ਗੁਰਦੇਵ ਸਿੰਘ ਭੁੱਲਰ, ਰਘਬੀਰ ਸਿੰਘ ਚਾਹਲ, ਵਿਜੇ ਅਗਨੀਹੋਤਰੀ ਅਤੇ ਕੁਲਦੀਪ ਸਿੰਘ ਘਾਗਲਾਂ ਨੇ ਆਪਣੇ ਸ਼ਾਨਦਾਰ ਗੀਤਾਂ ਤੇ ਕਲਾਮ ਸੁਣਾ ਕੇ ਵਧੀਆ ਕਾਰਗੁਜਾਰੀ ਪ੍ਰਗਟ ਕੀਤੀ | ਜਦੋਂ ਕਿ ਇਸ ਪ੍ਰੋਗਰਾਮ ਨੰੂ ਬੇਹੱਦ ਸਫਲ ਬਣਾਉਣ ਲਈ ਗਰਮੁੱਖ ਸਿੰਘ ਭੱਟੀਆ, ਸਰਬਜੀਤ ਸਿੰਘ ਝੰਡਾ ਲੁਬਾਣਾ, ਬਾਬਾ ਰਮੇਸ਼ ਲਾਲ, ਸੁਖਜਿੰਦਰ ਕੌਰ ਕਾਹਲੋਂ ਦਾ ਅਹਿਮ ਯੋਗਦਾਨ ਰਿਹਾ | ਅੰਤ ਵਿਚ ਡਾ: ਸੁਰਿੰਦਰ ਕਾਹਲੋਂ ਨੇ ਪਹੁੰਚੀਆਂ ਮਹਾਨ ਸ਼ਖਸੀਅਤਾਂ ਦਾ ਕੋਟਿ-ਕੋਟਿ ਧੰਨਵਾਦ ਕੀਤਾ ਅਤੇ ਉਨ੍ਹਾਂ ਵਾਸਤੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਸ਼ਲਾਘਾਯੋਗ ਸੀ |