ਬਟਾਲਾ, 1 ਅਪ੍ਰੈਲ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ: ਰਾਜਨਬੀਰ ਸਿੰਘ ਘੁਮਾਣ ਦੇ ਬੇਟੇ ਸੰਜੋਗਦੀਪ ਸਿੰਘ ਘੁਮਾਣ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ | ਉਪਰੰਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਮਲਕੀਅਤ ਸਿੰਘ ਬਸਰਾਵਾਂ ਨੇ ਸੰਜੋਗਦੀਪ ਸਿੰਘ ਨੂੰ ਆਪਣੇ ਦਫਤਰ ਵਿਚ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਦੇਵ ਸਿੰਘ ਵੈਰੋਨੰਗਲ, ਹਰਪਾਲ ਸਿੰਘ ਰੰਗੜ ਨੰਗਲ, ਬਲਜਿੰਦਰ ਸਿੰਘ ਸੱਲੋਚਾਹਲ, ਜਸਵੰਤ ਸਿੰਘ ਟਿੱਕਾ ਨਸੀਰਪੁਰ, ਸਕੱਤਰ ਸਿੰਘ ਨਸੀਰਪੁਰ, ਇਕਬਾਲ ਸਿੰਘ ਸੱਲੋਚਾਹਲ, ਗੀਤਇੰਦਰ ਸਿੰਘ ਸੱਲੋਚਾਹਲ, ਰਣਜੀਤ ਸਿੰਘ ਸੱਲੋਚਾਹਲ ਅੱੈਸ.ਸੀ. ਪ੍ਰਧਾਨ ਅਮਰੀਕ ਸਿੰਘ ਮੰਡਿਆਲਾ, ਬੰਟੀ ਘੁਮਾਣ ਆਦਿ ਵੀ ਹਾਜ਼ਰ ਸਨ |