12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਧਾਨ ਸਭਾ ਦਾ ਘਿਰਾਓ ਕਰਨ ਲਈ ਕੰਪਿਊਟਰ ਅਧਿਆਪਕ ਰਵਾਨਾ

ਅਜੀਤ ਡੈਸਕ 09-03-2026
ਪਠਾਨਕੋਟ, 8 ਮਾਰਚ (ਵਿਨੋਦ)-ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸੈਣੀ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਝੂਠਾਂ ਤੋਂ ਤੰਗ ਆ ਕੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਰਵਾਨਾ ਹੋਏ | ਬਲਾਕ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਜਿਵੇਂ ਹੀ ਕੰਪਿਊਟਰ ਅਧਿਆਪਕ ਰਾਕ ਗਾਰਡਨ, ਸੁਖਨਾ ਝੀਲ ਅਤੇ ਪੰਜਾਬ ਵਿਧਾਨ ਸਭਾ ਪਹੁੰਚਣ ਲੱਗੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਸੈਂਕੜੇ ਅਧਿਆਪਕਾਂ ਨੂੰ ਗਿ੍ਫ਼ਤਾਰ ਕਰਕੇ ਸੈਕਟਰ-17 ਥਾਣੇ ਵਿਚ ਬੰਦ ਕਰ ਦਿੱਤਾ | ਇਸ ਖ਼ਿਲਾਫ਼ ਕਾਰਵਾਈ ਕਰਦਿਆਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਨੇ ਵੱਡੀ ਗਿਣਤੀ 'ਚ ਵਿਧਾਨ ਸਭਾ ਵੱਲ ਮਾਰਚ ਕੀਤਾ | ਘਬਰਾਹਟ ਵਿਚ ਪੰਜਾਬ ਸਰਕਾਰ ਨੇ 20 ਮਾਰਚ ਨੂੰ ਸਬ-ਕਮੇਟੀ ਦੀ ਮੀਟਿੰਗ ਬੁਲਾਈ ਤੇ ਗਿ੍ਫ਼ਤਾਰ ਕੀਤੇ ਗਏ ਲੋਕਾਂ ਨੂੰ ਰੈਲੀ ਵਾਲੀ ਥਾਂ 'ਤੇ ਵੀ ਲੈ ਗਈ | ਜ਼ਿਲ੍ਹਾ ਕਨਵੀਨਰ ਦੀਪਕ ਕੱਕੜ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੇ ਹਾਈ ਕੋਰਟ ਨੂੰ ਸਾਡੇ ਨਿਯੁਕਤੀ ਪੱਤਰ ਵਿਚ ਲਿਖੇ ਅਨੁਸਾਰ ਉਨ੍ਹਾਂ ਦੇ ਕੇਸ ਦੀ ਸੁਣਵਾਈ ਕਰਨ ਲਈ ਕਿਹਾ ਸੀ ਪਰ ਪੰਜਾਬ ਸਰਕਾਰ ਦੇ ਮਾੜੇ ਇਰਾਦਿਆਂ ਕਾਰਨ ਉਨ੍ਹਾਂ ਨੇ ਇਹ ਕੇਸ ਸੁਪਰੀਮ ਕੋਰਟ ਵਿਚ ਦਾਇਰ ਕੀਤਾ ਹੈ ਅਤੇ ਸਾਡੇ ਬਕਾਇਆ ਡੀ.ਏ., ਬਕਾਇਆ, 6ਵੇਂ ਤਨਖ਼ਾਹ ਕਮਿਸ਼ਨ ਤੇ ਸੀ.ਐਸ.ਆਰ. ਨਿਯਮਾਂ ਨੂੰ ਲਾਗੂ ਨਹੀਂ ਕੀਤਾ ਹੈ | ਜੇਕਰ ਸਰਕਾਰ ਨੇ ਮੀਟਿੰਗ ਵਿਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਦੁਬਾਰਾ ਆਪਣਾ ਮਰਨ ਵਰਤ ਸ਼ੁਰੂ ਕਰਾਂਗੇ | ਇਸ ਮੌਕੇ ਜ਼ਿਲ੍ਹਾ ਸਕੱਤਰ ਨਵਨੀਤ ਸ਼ਰਮਾ, ਬਲਾਕ ਪ੍ਰਧਾਨ ਅਰੁਣ ਕੁਮਾਰ, ਅਮਨ, ਸਤਵੀਰ ਕੁਮਾਰ, ਸੁਨੀਲ ਦੇਵ, ਪ੍ਰਦੀਪ ਗੁਲੇਰੀਆ, ਪੁਨੀਤ ਕੁਮਾਰ, ਅਮਿਤ ਕੁਮਾਰ, ਅੰਕੁਸ਼ ਮਹਾਜਨ, ਸੁਸ਼ੀਲ ਅੰਗੂਰਾਲ, ਰਾਕੇਸ਼, ਪ੍ਰਵੀਨ, ਰਵੀਨ ਅਤੇ ਨੀਰਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਬਣਾਉਣ ਵੱਲ ਇਕ ਵੱਡਾ ਕਦਮ- ਵਿਭੂਤੀ... ਅਗਲੀ ਖ਼ਬਰ ਪੰਜ ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।