10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਦਿਲ ਦਾ ਦੌਰਾ ਪੈਣ ਕਾਰਨ ਸਕੂਲ ਅਧਿਆਪਕ ਦੀ ਮੌਤ

ਅਜੀਤ ਡੈਸਕ 09-03-2026
ਨੌਸ਼ਹਿਰਾ ਮੱਝਾ ਸਿੰਘ, 8 ਮਾਰਚ (ਰਵੀ ਭਗਤ)- ਬੀਤੀ ਰਾਤ ਨਜ਼ਦੀਕੀ ਪਿੰਡ ਸੁਚਾਨੀਆਂ ਦੇ ਵਾਸੀ ਇਕ ਸਕੂਲ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਜਾਣਕਾਰੀ ਮੁਤਾਬਕ ਪਿ੍ੰਸ ਕੁਮਾਰ (30) ਪੁੱਤਰ ਸੰਤੋਖ ਰਾਜ (ਸੇਵਾ ਮੁਕਤ ਲੈਕਚਰਾਰ) ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਫ਼ਰਵਾਲ ਵਿਖੇ ਹੈਲਥ ਕੇਅਰ ਵਿਸ਼ੇ ਵਜੋਂ ਸੇਵਾ ਨਿਭਾ ਰਹੇ ਸਨ, ਬੀਤੇ ਦਿਨ ਉਹ ਆਪਣੇ ਸਹੁਰੇ ਘਰ (ਡੇਰਾ ਬਾਬਾ ਨਾਨਕ) ਵਿਖੇ ਪਰਿਵਾਰ ਸਮੇਤ ਗਏ ਸੀ ਕਿ ਦੇਰ ਰਾਤ ਨੂੰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ | ਮਿ੍ਤਕ ਅਧਿਆਪਕ ਆਪਣੇ ਪਿੱਛੇ ਪਤਨੀ ਤੇ 4 ਸਾਲਾ ਬੇਟੀ ਛੱਡ ਗਿਆ ਹੈ | ਇਹ ਖ਼ਬਰ ਨਾਲ ਪਿੰਡ ਅੰਦਰ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨਸ਼ਿਆਂ ਨਾਲੋਂ ਵੀ ਭਿਆਨਕ ਹੈ ਬੱਚਿਆਂ 'ਚ ਮੋਬਾਈਲ ਦੀ ਆਦਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।