20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਾਈਾ ਪਰਿਵਾਰ ਵਲੋਂ ਸ਼ਿਵ ਵਿਆਹ ਮੌਕੇ ਸਮਾਗਮ

ਅਜੀਤ ਡੈਸਕ 24-02-2026
ਗੁਰਦਾਸਪੁਰ, 23 ਫਰਵਰੀ (ਪੰਕਜ ਸ਼ਰਮਾ)-ਸ਼ਿਵਰਾਤਰੀ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦਾਸਪੁਰ ਸ਼ਹਿਰ 'ਚ ਵੱਖਰਾ ਮਾਹੌਲ ਵੇਖਣ ਨੂੰ ਮਿਲਿਆ ਸੀ | ਮੰਨਿਆ ਜਾਂਦਾ ਹੈ ਕਿ ਸ਼ਿਵਰਾਤਰੀ ਨੂੰ ਸ਼ਿਵ ਪਾਰਵਤੀ ਦਾ ਵਿਆਹ ਹੋਇਆ ਸੀ ਤੇ ਗੁਰਦਾਸਪੁਰ ਵਿਚ ਤਮਾਮ ਵਿਆਹ ਵਾਲੀ ਰਸਮਾਂ ਨਿਭਾਈਆਂ ਗਈਆਂ | 12 ਫਰਵਰੀ ਨੂੰ ਗੋਰਾ ਮਈਆ ਦਾ ਸ਼ਗਨ ਲੈ ਕੇ ਸ਼ਰਧਾਲੂ ਪ੍ਰਾਚੀਨ ਸ਼ਿਵਾਲਾ ਮੰਦਰ ਵਿਖੇ ਗਏ ਸੀ ਅਤੇ 14 ਫਰਵਰੀ ਨੂੰ ਸ਼ਿਵ ਬਰਾਤ ਦੇ ਰੂਪ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਤੇ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਵਿਵਾਹ ਕਰਵਾਇਆ ਗਿਆ | ਹੁਣ ਸਾਈਾ ਪਰਿਵਾਰ ਵਲੋਂ ਅੱਜ ਸ਼ਿਵ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ ਗਈ | ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਮਹਿਲਾ ਸ਼ਰਧਾਲੂ ਜੋਸ਼ ਵਿਚ ਖੂਬ ਨੱਚੀਆਂ | ਸਵੇਰੇ ਸ਼ਿਵ ਪੂਜਣ ਤੇ ਅਭਿਸ਼ੇਕ ਤੋਂ ਬਾਅਦ ਸ਼ਿਵ ਗੁਣਗਾਨ ਕਰਵਾਇਆ ਗਿਆ ਤੇ ਚਾਹ ਮੱਠੀਆਂ ਤੇ ਬੈ੍ਰਡ ਟੋਸਟ ਦਾ ਲੰਗਰ ਲਗਾਇਆ ਗਿਆ | ਦੁਪਹਿਰ ਨੂੰ ਵੱਖ-ਵੱਖ ਪਕਵਾਨ ਅਤੇ ਮਿਸ਼ਠਾਨ ਜਿਵੇਂ ਮਿਕਸ ਵੈਜ਼, ਮਾਂਹ ਦੀ ਦਾਦ, ਰੁਮਾਲੀ ਰੋਟੀ, ਦਾਲ ਦਾ ਕੜਾ ਜਲੇਬੀਆਂ, ਦਹੀ ਰਾਇਤਾ ਆਦਿ ਬਣਾ ਕੇ ਰਿਸੈੱਪਸ਼ਨ ਪਾਰਟੀ ਦਾ ਭੋਜ ਸ਼ਰਧਾਲੂਆਂ ਨੂੰ ਕਰਵਾਇਆ ਗਿਆ |
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਡਾ. ਚੱਬੇਵਾਲ ਵਲੋਂ ਸੋਲਰ ਲਾਇਟਾਂ ਲਗਾਉਣ 'ਤੇ ਦਲਜੀਤ ਸਿੰਘ ਬਮਰਾਹ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਪੀ.ਐੱਮ. ਸ੍ਰੀ ਹਾਈ ਸਕੂਲ ਮੁੱਲਾਂਪੁਰ ਦੇ ਵਿਦਿਆਰਥੀਆਂ ਨੇ ਅੰਤਰ-ਰਾਜੀ ਵਿੱਦਿਅਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।