13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਭਾਈ ਗੁਰਜੀਤ ਸਿੰਘ ਦੇ ਹੱਕ 'ਚ ਸਰਬ ਧਰਮ ਬੇਅਦਬੀ ਰੋਕੂ ਮੋਟਰਸਾਈਕਲ ਮਾਰਚ ਕੱਢ ਕੇ ਦਿੱਤਾ ਮੰਗ ਪੱਤਰ

ਅਜੀਤ ਡੈਸਕ 20-02-2026
ਗੁਰਦਾਸਪੁਰ, 19 ਫਰਵਰੀ (ਚੱਕਰਾਜਾ)-ਪਿਛਲੇ 509 ਦਿਨਾਂ ਤੋਂ ਸਮਾਣੇ ਦੇ 400 ਫੁੱਟ ਉੱਚੇ ਟਾਵਰ 'ਤੇ ਬੈਠ ਕੇ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਦੇ ਹੱਕ 'ਚ ਗੁਰਦਾਸਪੁਰ ਸ਼ਹਿਰ ਅੰਦਰ ਕੱਢੇ ਗਏ ਸਰਬ ਧਰਮ ਬੇਅਦਬੀ ਰੋਕੋ ਮੋਟਰਸਾਈਕਲ ਮਾਰਚ ਦੌਰਾਨ ਖ਼ਾਲਸਾ ਪੰਥ ਤੇ ਸਨਾਤਨ ਧਰਮ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ | ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਇਲਾਕੇ ਦੇ ਹਿੰਦੂ, ਸਿੱਖ ਆਗੂਆਂ ਨੇ ਸ਼ਮੂਲੀਅਤ ਕੀਤੀ | ਸਮਾਣਾ ਟਾਵਰ ਮੋਰਚੇ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਤੇ ਜ਼ਿਲੇ੍ਹ ਦੀਆਂ ਧਾਰਮਿਕ ਤੇ ਕਿਸਾਨੀ ਜਥੇਬੰਦੀਆਂ ਦੇ ਭਰਵੇਂ ਸਹਿਯੋਗ ਨਾਲ ਇਹ ਮਾਰਚ ਗੁਰਦੁਆਰਾ ਸੰਤ ਬਾਬਾ ਟਹਿਲ ਸਿੰਘ ਤੋਂ ਆਰੰਭ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਗੁਜ਼ਰਦਾ ਹੋਇਆ ਮਾਈ ਦਾ ਤਲਾਬ ਮੰਦਿਰ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਲੰਗਰ ਛੱਕ ਕੇ ਡੀ.ਸੀ ਦਫ਼ਤਰ ਵਿਖੇ ਸੰਪੂਰਨ ਹੋਇਆ, ਜਿੱਥੇ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਨੇ ਮਿਲ ਕੇ ਅਦਿੱਤਯ ਗੁਪਤਾ ਜੀ.ਏ ਰਾਹੀਂ ਮੁੱਖ ਮੰਤਰੀ ਪੰਜਾਬ ਨੰੂ ਮੰਗ ਪੱਤਰ ਭੇਜਿਆ | ਇਸ ਮੰਗ ਪੱਤਰ ਵਿਚ ਬੇਅਦਬੀਆਂ ਰੋਕੋ ਸਟੇਟ ਐਕਟ ਨੂੰ ਤੁਰੰਤ ਲਾਗੂ ਕਰਨ ਦੀ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਗਈ | ਮਾਰਚ ਵਿਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ, ਨਿਸ਼ਕਾਮ ਕੀਰਤਨੀ ਜਥੇ ਦੇ ਭਾਈ ਜੀਤ ਸਿੰਘ ਗੁਰਦਾਸਪੁਰ, ਭਾਈ ਦਿਲਬਾਗ ਸਿੰਘ ਬਟਾਲਾ, ਸ੍ਰੀ ਸਨਾਤਨ ਜਾਗਰਨ ਮੰਚ ਤੋਂ ਪਵਨ ਸ਼ਰਮਾ, ਕਥਾਵਾਚਕ ਭਰਤ ਤਿ੍ਵੇਦੀ, ਵਪਾਰ ਮੰਡਲ ਪ੍ਰਧਾਨ ਦਰਸ਼ਨ ਮਹਾਜਨ, ਬਾਬਾ ਨਰਿੰਦਰ, ਅਮਿਤ ਮਹਾਜਨ, ਰਵੀ ਮਹਾਜਨ, ਰਾਜੇਸ਼ ਅਗਰਵਾਲ, ਦਲਜੀਤ ਕੁਮਾਰ, ਗੁਰੂ ਨਾਭਾ ਦਾਸ ਸਭਾ ਤੋਂ ਯੁੱਧਵੀਰ, ਸਤਿੰਦਰ ਸਿੰਘ, ਨਵਰੂਪ ਸਿੰਘ, ਰਣਜੀਤ ਸਿੰਘ, ਬਲਾਕ ਸੰਮਤੀ ਮੈਂਬਰ ਸੁਖਮਿੰਦਰ ਸਿੰਘ, ਜੈਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਰਵੇਲ ਸਿੰਘ ਸਹਾਇਪੁਰ, ਮਨਜੀਤ ਸਿੰਘ ਸਹਾਇਪੁਰ, ਮੇਜਰ ਸਿੰਘ ਰੋੜਾਂਵਾਲੀ, ਪਰਮਿੰਦਰ ਸਿੰਘ, ਅਵਤਾਰ ਸਿੰਘ ਮੁਸਤਫਾਬਾਦ, ਅਜੀਤ ਸਿੰਘ, ਭੁਪਿੰਦਰ ਸਿੰਘ ਗੋਸਲ, ਠੇਕੇਦਾਰ ਗੁਰਮੁਖ ਸਿੰਘ, ਪਿ੍ੰਸੀਪਲ ਜਸਵੰਤ ਸਿੰਘ ਸੈਣੀ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ, ਬਰਿੰਦਰ ਸਿੰਘ, ਪਵਿੱਤਰਪ੍ਰੀਤ ਸਿੰਘ ਭੱਲਾ, ਬੀਬੀ ਸੁਖਬੀਰ ਕੌਰ, ਪਰਮਜੀਤ ਕੌਰ, ਵਰਿੰਦਰ ਕੌਰ, ਰਾਜਵੰਤ ਕੌਰ ਨੇ ਵੱਡੇ ਜਥਿਆਂ ਸਮੇਤ ਹਾਜ਼ਰੀ ਭਰੀ |
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।