ਨਿੱਕੇ ਘੁੰਮਣ, 29 ਜਨਵਰੀ (ਸਤਬੀਰ ਸਿਘ ਘੁੰਮਣ)-77ਵੇਂ ਗਣਤੰਤਰ ਦਿਵਸ 'ਤੇ 21 ਸਿੱਖ ਰੈਜੀਮੈਂਟ ਦੇ ਮਹਾਨ ਸ਼ਹੀਦ ਸਿਪਾਹੀ ਦਇਆ ਸਿੰਘ ਵੜੈਚ ਯਾਦਗਰੀ ਵਿਸ਼ਾਲ ਸਮਾਰਕ ਦਾ ਪਿੰਡ ਵੜੈਚ ਦੇ ਸਰਕਾਰੀ ਐਲੀਮੈਟਰੀ ਸਕੂਲ ਵਿਖੇ ਉਦਘਾਟਨ ਕਰਕੇ ਲੋਕ ਅਰਪਣ ਕਰਨ 'ਤੇ ਸ਼ਹੀਦ ਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਵਲੋਂ 21 ਸਿੱਖ ਰੈਂਜੀਮੈਟ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਪਰਿਵਾਰਕ ਮੈਬਰਾਂ ਤੇ ਪਿੰਡ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਦੱਸਿਆ ਕਿ ਸਾਨੂੰ ਮਾਣ ਹੈ ਕਿ ਸਾਡਾ ਮਹਾਨ ਸਪੂਤ ਸਿਪਾਹੀ ਦਇਆ ਸਿੰਘ ਸਾਲ 2006 'ਚ ਜੰਮੂ ਕਸ਼ਮੀਰ ਦੇ ਸੈਕਟਰ ਸੁੰਦਰ ਬੰਨੀ ਵਿਚ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਦੇ ਖਤਰਨਾਕ ਮਨਸੂਬਿਆਂ ਨੂੰ ਤਹਿਸ-ਨਹਿਸ ਕਰਦਿਆਂ ਮੁਕਾਬਲੇ ਦੌਰਾਨ ਸ਼ਹਾਦਤ ਦਾ ਜਾਮ ਪੀ ਕੇ ਸਦਾ ਲਈ ਅਮਰ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਸ਼ਹੀਦ ਦਇਆ ਸਿੰਘ ਵੜੈਚ ਦੀ ਯਾਦਗਾਰੀ ਸਮਾਰਕ ਤਿਆਰ ਕਰਨ ਨਾਲ ਨੌਜਵਾਨਾਂ ਅੰਦਰ ਦੇਸ਼ ਦੀ ਸੇਵਾ ਕਰਨ ਦਾ ਜੋਸ਼ ਤੇ ਜ਼ਜਬਾ ਪੈਦਾ ਹੋਵੇਗਾ | ਇਸ ਮੌਕੇ ਪਰਿਵਾਰਕ ਮੈਂਬਰ ਮਾਤਾ ਬੀਬੀ ਸੁਰਜੀਤ ਕੌਰ, ਵਰਿੰਦਰ ਕੌਰ ਪਤਨੀ, ਜਸ਼ਨਪ੍ਰੀਤ ਕੌਰ, ਬਲਜੀਤ ਕੌਰ, ਗੁਰਮੀਤ ਕੌਰ ਲੜਕੀਆਂ, ਸਰਬਜੀਤ ਸਿੰਘ ਭਰਾ, ਮਨਪ੍ਰੀਤ ਕੌਰ, ਰਮਨਦੀਪ, ਪਰਮਿੰਦਰ ਕੌਰ ਤੋਂ ਇਲਾਵਾ ਸਰਪੰਚ ਬਲਵਿੰਦਰ ਸਿੰਘ, ਸਰਬਜੀਤ ਸਿੰਘ, ਭਾਈ ਰਣਜੀਤ ਸਿੰਘ ਵੜੈਚ ਪ੍ਰਚਾਰਕ, ਕੈਪਟਨ ਰਛਪਾਲ ਸਿੰਘ, ਸੁੱਚਾ ਸਿੰਘ, ਗੁਰਵਿੰਦਰ ਸਿੰਘ ਪ੍ਰਚਾਰਕ, ਹਰਜੀਤ ਸਿੰਘ, ਹਰਦਿਆਲ ਸਿੰਘ, ਪਰਮਜੀਤ ਸਿੰਘ, ਸ਼ਮਸੇਰ ਸਿੰਘ, ਸੂਬੇਦਾਰ ਗੁਰਦੇਵ ਸਿੰਘ, ਹਰਜਿੰਦਰ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਗੋਲਡੀ, ਕੁਲਵਿੰਦਰ ਸਿੰਘ, ਗੁਲਜ਼ਾਰ ਸਿੰਘ, ਕਪੂਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ, ਜਸਪਾਲ ਸਿੰਘ, ਪ੍ਰੀਤਮ ਸਿੰਘ, ਇੰਦਰਜੀਤ ਸਿੰਘ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਵੀਰ ਸਿੰਘ ਆਦਿ ਹਾਜ਼ਰ ਸਨ |