15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 'ਚ ਗੁਰਦਾਸਪੁਰ ਦੇ ਦੋ ਖਿਡਾਰੀਆਂ ਨੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 30-01-2026
ਗੁਰਦਾਸਪੁਰ, 29 ਜਨਵਰੀ (ਪੰਕਜ ਸ਼ਰਮਾ)-ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਦੋ ਜੂਡੋ ਖਿਡਾਰੀਆਂ ਨੇ ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 2026 ਵਿਚ ਬਰਾਉਂਜ਼ ਮੈਡਲ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ | ਇਹ ਖਿਡਾਰੀ ਸ੍ਰੀਮਤੀ ਧੰਨ ਦੇਵੀ ਸਕੂਲ ਦੇ ਵਿਦਿਆਰਥੀ ਹਨ | ਮੈਡਲ ਜਿੱਤ ਕੇ ਸੈਂਟਰ ਪਰਤੇ ਜੂਡੋ ਖਿਡਾਰੀਆਂ ਨੂੰ ਜ਼ਿਲ੍ਹਾ ਜੂਡੋਕਾ ਵੈੱਲਫੇਅਰ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੈਂਟਰ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸਾਲ 2026 ਦਾ ਵਰ੍ਹਾ ਖਿਡਾਰੀਆਂ ਦੀ ਸੁਨਹਿਰੀ ਇਤਿਹਾਸ ਸਿਰਜ ਰਿਹਾ ਹੈ | ਸੈਂਟਰ ਦੀ ਜੂਡੋ ਖਿਡਾਰਨ ਹਰਪੁਨੀਤ ਕੌਰ ਰਾਵਲਪਿੰਡੀ ਨੇ +78 ਕਿਲੋ ਭਾਰ ਵਰਗ ਤੇ ਰਿਹਾਨ ਸ਼ਰਮਾ ਨੇ 100 ਕਿਲੋ ਭਾਰ ਵਰਗ 'ਚ ਬਰਾਉਂਜ਼ ਮੈਡਲ ਜਿੱਤੇ ਹਨ | ਕੋਚ ਰਵੀ ਕੁਮਾਰ ਅਨੁਸਾਰ ਖਿਡਾਰੀਆਂ ਨੇ ਭਾਰਤੀ ਜੂਨੀਅਰ ਜੂਡੋ ਟੀਮ 'ਚ ਆਪਣੀ ਥਾਂ ਬਣਾਈ ਹੈ | ਪੰਜਾਬ ਸਰਕਾਰ ਵਲੋਂ ਇਨ੍ਹਾਂ ਨੂੰ 10000 ਰੁਪਏ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ | ਇਹ ਖਿਡਾਰੀ ਹੁਣ ਪੰਜਾਬ ਸਰਕਾਰ ਵਲੋਂ ਉਲੀਕੀ ਖੇਡ ਨੀਤੀ ਅਨੁਸਾਰ ਤਿੰਨ ਫ਼ੀਸਦੀ ਖੇਡ ਕੋਟੇ ਅਨੁਸਾਰ ਨੌਕਰੀ ਲਈ ਕਾਬਿਲ ਹੋ ਗਏ ਹਨ | ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਅੰਡਰ-18 ਸਾਲ ਹੁੰਦੇ ਹੋਏ ਅੰਡਰ 21 ਸਾਲ 'ਚ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਹੈ | ਇਸ ਮੌਕੇ ਪੰਜਾਬ ਦੀ ਟੀਮ ਦੇ ਮੈਨੇਜਰ ਬਣ ਕੇ ਗਈ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਪੰਜਾਬ ਦੀ ਟੀਮ ਨੇ ਕਲਕੱਤੇ ਵਿਚ ਪਹਿਲੇ ਸਥਾਨ 'ਤੇ ਆ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਹ ਖਿਡਾਰੀ 69ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਚੈਂਪੀਅਨਸ਼ਿਪ ਦਿੱਲੀ ਵਿਖੇ ਅੰਡਰ 19 ਸਾਲ ਗਰੁੱਪ 'ਚ ਭਾਗ ਲੈਣ ਜਾ ਰਹੇ ਹਨ | ਜੂਡੋ ਸੈਂਟਰ ਦੇ ਸੀਨੀਅਰ ਖਿਡਾਰੀ ਵਰਿੰਦਰ ਸਿੰਘ ਸੰਧੂ, ਕਪਿਲ ਕੌਂਸਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਸਤੀਸ਼ ਕੁਮਾਰ ਟੈਕਨੀਕਲ ਚੇਅਰਮੈਨ ਪੰਜਾਬ, ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ, ਨਵੀਨ ਸਲਗੋਤਰਾ, ਰਵਿੰਦਰ ਖੰਨਾ, ਅਤੁਲ ਕੁਮਾਰ, ਦਿਨੇਸ਼ ਕੁਮਾਰ ਬਟਾਲਾ, ਡਾ: ਰਵਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਸਾਹਿਲ ਪਠਾਣੀਆ, ਵਿਸ਼ਾਲ ਕਾਲੀਆ, ਸਤਿੰਦਰਪਾਲ ਸਿੰਘ, ਗਗਨਦੀਪ ਸ਼ਰਮਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਦੇ ਵਿਦਿਆਰਥੀ ਨੇ ਰਾਸ਼ਟਰੀ ਰਿਕਾਰਡ ਬਣਾਇਆ ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।