15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨਗਰ ਕੌਂਸਲ ਨੇ 9 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਸੜਕਾਂ ਦੇ ਨਵੀਨੀਕਰਨ ਦਾ ਕੰਮ ਕੀਤਾ ਸ਼ੁਰੂ

ਅਜੀਤ ਡੈਸਕ 30-01-2026
ਗੁਰਦਾਸਪੁਰ, 29 ਜਨਵਰੀ (ਪੰਕਜ ਸ਼ਰਮਾ)-ਨਗਰ ਕੌਂਸਲ ਵਲੋਂ 9 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਨਵੀਨੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਜਿਸ ਦੀ ਸ਼ੁਰੂਆਤ ਸੰਗਲਪੁਰਾ ਰੋਡ 'ਤੋਂ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕੀਤੀ ਹੈ | ਇਸ ਮੌਕੇ ਵਿਧਾਇਕ ਪਾਹੜਾ ਨੇ ਕਿਹਾ ਕਿ ਇਹ ਪ੍ਰੋਜੈਕਟ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੇ ਯਤਨਾਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਹੋਂਦ ਦੇ ਬਾਵਜੂਦ ਅਸੀਂ ਸ਼ਹਿਰ ਦੇ ਵਿਕਾਸ ਕਾਰਜ ਨੂੰ ਰੁਕਣ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ 'ਚ ਕੰਮ ਕਰਨ ਦਾ ਜਨੂਨ ਹੈ ਤਾਂ ਪ੍ਰਮਾਤਮਾ ਰਸਤਾ ਬਣਾ ਦਿੰਦਾ ਹੈ | ਉਨ੍ਹਾਂ ਕਿਹਾ ਕਿ 9 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੰਗਲਪੁਰਾ ਰੋਡ ਦੇ ਹਰ ਪਾਸੇ ਪੰਜ-ਪੰਜ ਚੌੜਾ ਕਰਕੇ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ 'ਚ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਕਵਰ ਕੀਤਾ ਜਾ ਰਿਹਾ ਹੈ |
ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਅੱਜ ਮੰਡੀ ਚੌਕ ਤੋਂ ਭਾਈ ਲਾਲੋ ਚੌਕ ਤੱਕ ਸੜਕ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ਤੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 10 ਫਰਵਰੀ ਤੱਕ ਸੜਕਾਂ 'ਤੇ ਪਏ ਸਾਰੇ ਟੋਇਆਂ ਨੂੰ ਭਰਕੇ ਮੁਰੰਮਤ ਕੀਤੀ ਜਾਵੇਗੀ ਤੇ ਪ੍ਰੀਮਿਕਸ ਪਾ ਕੇ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ, ਜਿਨ੍ਹਾਂ 'ਚ ਪੁਰਾਣੇ ਬੱਸ ਸਟੈਂਡ ਦੇ ਪਾਸਿਉਂ ਡਾਕਖ਼ਾਨਾ ਚੌਕ, ਪੰਚਾਇਤ ਭਵਨ ਤੋਂ ਜਹਾਜ਼ ਚੌਕ, ਜਹਾਜ਼ ਚੌਕ ਤੋਂ ਹਨੂਮਾਨ ਚੌਕ, ਹਨੂਮਾਨ ਚੌਕ ਤੋਂ ਬਾਟਾ ਚੌਕ, ਹਨੂਮਾਨ ਚੌਕ ਤੋਂ ਗੀਤਾ ਭਵਨ ਰੋਡ, ਲਾਇਬ੍ਰੇਰੀ ਚੌਕ ਤੋਂ ਨਗਰ ਕੌਂਸਲ ਦਫ਼ਤਰ, ਸੁਧਾਰ ਟਰੱਸਟ ਦੀ ਸਕੀਮ ਨੰਬਰ ਇਕ, ਕੈਲਾਸ਼ ਇੰਨਕਲੇਵ, ਨਬੀਪੁਰ, ਲਿੱਤਰ, ਹਰਦੋਛੰਨੀ ਰੋਡ, ਸ਼ਹਿਜ਼ਾਦਾ ਨੰਗਲ ਆਦਿ ਸ਼ਾਮਲ ਹਨ |
ਪਿਛਲੀ ਖ਼ਬਰ ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਬਿਜਲੀ ਸੁਧਾਰਾਂ 'ਤੇ 10 ਕਰੋੜ ਖ਼ਰਚ ਕੀਤੇ ਜਾਣਗੇ-ਰਮਨ ਬਹਿਲ ਅਗਲੀ ਖ਼ਬਰ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।