05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਭਾਈ ਘਨੱਈਆ ਜੀ ਸੇਵਾ ਸੁਸਾਇਟੀ ਪਠਾਨਕੋਟ ਅਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਜ਼ਿਲ੍ਹਾ ਪਠਾਨਕੋਟ ਨੇ ਕੱਢਿਆ ਟਰੈਕਟਰ ਮਾਰਚ <br/>

ਭਾਈ ਘਨੱਈਆ ਜੀ ਸੇਵਾ ਸੁਸਾਇਟੀ ਪਠਾਨਕੋਟ ਅਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਜ਼ਿਲ੍ਹਾ ਪਠਾਨਕੋਟ ਦੇ ਆਗੂ ਟਰੈਕਟਰ ਮਾਰਚ ਵਿਚ ਹਿੱਸਾ ਲੈਂਦੇ ਹੋਏ | ਤਸਵੀਰਾਂ: ਸੰਧੂ <br/> 28-01-2026
ਪਠਾਨਕੋਟ, 27 ਜਨਵਰੀ (ਸੰਧੂ)-ਭਾਈ ਘਨੱਈਆ ਜੀ ਸੇਵਾ ਸੁਸਾਇਟੀ ਪਠਾਨਕੋਟ ਦੇ ਪ੍ਰਧਾਨ ਦਲਜੀਤ ਸਿੰਘ ਮੰਝਪੁਰ, ਦੋਆਬਾ ਕਿਸਾਨ ਕਮੇਟੀ ਪੰਜਾਬ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਮੇਹਰ ਸਿੰਘ ਸੰਧੂ, ਉਂਕਾਰ ਸਿੰਘ ਦੇਵੀਦਾਸ ਦੀ ਅਗਵਾਈ ਵਿਚ ਪਿੰਡ ਅਬਾਦਗੜ੍ਹ ਤੋਂ ਨੰਗਲਭੂਰ ਤੱਕ ਟਰੈਕਟਰ ਮਾਰਚ ਕੀਤਾ ਗਿਆ | ਦਲਜੀਤ ਸਿੰਘ ਮੰਝਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਾਂਤਮਈ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ | ਜਿਸ ਤਹਿਤ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਅਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਜ਼ਿਲ੍ਹਾ ਪਠਾਨਕੋਟ ਵਲੋਂ ਟਰੈਕਟਰ ਮਾਰਚ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਟ੍ਰੈਫਿਕ ਨਿਯਮਾਂ ਦਾ ਧਿਆਨ ਰੱਖਦਿਆਂ ਕੱਢਿਆ ਗਿਆ | ਟਰੈਕਟਰ ਮਾਰਚ ਸਵੇਰੇ 11 ਵਜੇ ਪਿੰਡ ਅਬਾਦਗੜ੍ਹ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਅਤੇ ਮੀਰਥਲ ਅੱਡਾ, ਘੰਡੜਾ, ਢਾਕੀ ਸੈਦਾਂ, ਚੱਕ ਚਿਮਨਾਂ, ਕੌਂਤਰਪੁਰ, ਤਲਵਾੜਾ ਜੱਟਾਂ, ਨੰਗਲ ਭੂਰ ਤੋਂ ਹੁੰਦਿਆਂ ਹੋਇਆਂ 1:30 ਵਜੇ ਨੰਗਲਭੂਰ ਪੰਜਾਬੀ ਢਾਬੇ ਤੱਕ ਪਹੁੰਚ ਕੇ ਸਮਾਪਤੀ ਕੀਤੀ ਗਈ | ਦਲਜੀਤ ਸਿੰਘ ਮੰਝਪੁਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਹਰ ਸਾਲ ਫ਼ਤਿਹ ਟਰੈਕਟਰ ਰੈਲੀ ਕੱਢੀ ਜਾਂਦੀ ਹੈ | ਇਸ ਸਾਲ 26 ਜਨਵਰੀ ਵਾਲੇ ਦਿਨ ਪੂਰੇ ਭਾਰਤ ਵਿਚ ਫ਼ਤਿਹ ਦਿਵਸ ਦੇ ਰੂਪ ਵਿਚ ਟਰੈਕਟਰ ਰੈਲੀ ਕੱਢੀ ਗਈ ਤਾਂ ਜੋ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ 'ਤੇ ਐਮ.ਐਸ.ਪੀ. ਕਾਨੰੂਨ ਬਣਾਏ, ਕਿਸਾਨਾਂ ਨੂੰ ਸਾਰੀਆਂ ਫ਼ਸਲਾਂ 'ਤੇ ਸਮੇਤ ਐਮ.ਐਸ.ਪੀ. ਦਿੱਤੀ ਜਾਵੇ ਅਤੇ ਬਿਜਲੀ ਸੋਧ ਬਿੱਲ 2025, ਸੀਡ ਸੋਧ ਬਿੱਲ 2025 ਵਾਪਸ ਕੀਤੇ ਜਾਣ | ਦਲਜੀਤ ਸਿੰਘ ਮੰਝਪੁਰ ਨੇ ਟਰੈਕਟਰ ਮਾਰਚ ਵਿਚ ਟਰੈਕਟਰ ਲੈ ਕੇ ਆਏ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਕੀਤਾ, ਉੱਥੇ ਹੀ ਸਾਰੀ ਜਨਤਾ ਦਾ ਧੰਨਵਾਦ ਕੀਤਾ ਜਿਨ੍ਹਾਂ ਸੜਕਾਂ ਉੱਪਰ ਖੜ ਕੇ ਕਿਸਾਨਾਂ ਦਾ ਹੌਸਲਾ ਅਫਜਾਈ ਕੀਤੀ | ਇਸ ਮੌਕੇ ਉਂਕਾਰ ਸਿੰਘ ਕਾਠਗੜ੍ਹ, ਅਮਰਦਾਸ ਅੰਬਾ, ਸਰਪੰਚ ਪਰਮਜੀਤ ਸਿੰਘ, ਐਸ.ਡੀ.ਓ. ਕਰਨੈਲ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ, ਲਾਲ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਅਬਾਦਗੜ੍ਹ, ਗੁਰਮੁਖ ਸਿੰਘ, ਹਰਜਾਪ ਸਿੰਘ, ਲਛਮਣ ਸਿੰਘ, ਅਮਰਜੀਤ ਸਿੰਘ, ਸੰਜੀਵ ਕੁਮਾਰ, ਪੰਕਜ ਕੁਮਾਰ, ਅਰਵਿੰਦਰ ਸਿੰਘ ਬਿੰਦੂ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਅਰਜਨ ਸਿੰਘ, ਲਾਡੀ ਸਿੰਘ, ਦਲਜੀਤ ਸਿੰਘ, ਸੈਫ਼ ਅਲੀ ਹਨੀਫ਼, ਕਾਲੂ ਖ਼ਾਨ, ਅਵਤਾਰ ਸਿੰਘ, ਸੁੱਚਾ ਸਿੰਘ, ਸੰਦੀਪ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਰਿਜੀਤ ਸਿੰਘ ਨੇ ਪਿੱਠਵਰਤੀ ਗਾਇਕ ਵਜੋਂ ਲਿਆ ਸੰਨਿਆਸ <br/> ਅਗਲੀ ਖ਼ਬਰ ਸੁਜਾਨਪੁਰ ਵਿਖੇ ਵੱਖ-ਵੱਖ ਥਾਵਾਂ 'ਤੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।