ਗੁਰਦਾਸਪੁਰ, 22 ਜਨਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਪਿੰਡ ਚਾਵਾ ਤੇ ਪੁਰਾਣਾ ਸ਼ਾਲਾ ਨਜ਼ਦੀਕ ਗੁਜ਼ਰਦੇ ਸੇਮ ਨਾਲੇ 'ਚ ਲੰਬੀ-ਲੰਬੀ ਘਾਹ ਬੂਟੀ ਉਗੀ ਹੋਣ ਕਰਕੇ ਮੀਂਹ ਦੇ ਦਿਨਾਂ ਵਿਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਾਲੇ ਦਾ ਪਾਣੀ ਓਵਰਫ਼ਲੋ ਹੋਣ ਕਾਰਨ ਨੇੜਲੇ ਖੇਤਾਂ ਵਿਚ ਪਾਣੀ ਚਲਾ ਜਾਂਦਾ ਹੈ | ਜਿਸ ਨਾਲ ਕਿਸਾਨਾਂ ਦੀ ਲੱਖਾਂ ਰੁਪਏ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ | ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸੇਮ ਨਾਲੇ ਦੀ ਲੰਬੇ ਸਮੇਂ ਤੋਂ ਸਫ਼ਾਈ ਤੇ ਡੂੰਘਾਈ ਨਾ ਹੋਣ ਕਾਰਨ ਇਸ 'ਚ ਕਾਫ਼ੀ ਜੜ੍ਹੀ ਬੂਟੀ ਜਮਾਂ ਹੋ ਗਈ ਹੈ | ਜਿਸ ਨਾਲ ਹਰ ਵੇਲੇ ਪਾਣੀ ਖੜ੍ਹਾ ਰਹਿੰਦਾ ਹੈ ਤੇ ਮੀਂਹ ਦੇ ਦਿਨਾਂ ਵਿਚ ਹੋਰ ਪਾਣੀ ਆਉਣ ਕਾਰਨ ਕਿਸਾਨਾਂ ਦੀ ਜ਼ਮੀਨ ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ | ਇਸ ਤੋਂ ਇਲਾਵਾ ਇਸ ਸੜਕ 'ਤੇ ਦਿਨ-ਰਾਤ ਬੱਸਾਂ, ਟਰੱਕ ਆਦਿ ਦੀ ਆਵਾਜਾਈ ਲੱਗੀ ਰਹਿੰਦੀ ਹੈ ਤੇ ਇਸ ਨਾਲੇ ਦੀ ਰੇਿਲੰਗ ਨਾ ਹੋਣ ਕਾਰਨ ਦੋ ਪਹੀਆ ਵਾਹਨ ਚਾਲਕਾਂ ਦਾ ਤਾਂ ਹਰ ਵੇਲੇ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ | ਲੋਕਾਂ ਦੀ ਡਰੇਨੇਜ਼ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਪਾਸੋਂ ਮੰਗ ਹੈ ਕਿ ਇਸ ਸੇਮ ਨਾਲੇ ਦੀ ਸਫ਼ਾਈ ਤੇ ਡੂੰਘਾਈ ਕਰਨ ਤੋਂ ਇਲਾਵਾ ਇਸ ਪੁਲੀ ਦੀ ਰੇਿਲੰਗ ਬਣਾਈ ਜਾਵੇ ਤਾਂ ਜੋ ਕਿਸੇ ਵੇਲੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ |