25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵਾਇਸ ਆਫ਼ ਬਟਾਲਾ ਦੇ ਵਫ਼ਦ ਵਲੋਂ ਐਸ.ਐਸ.ਪੀ., ਐਸ.ਡੀ.ਐਮ. ਤੇ ਤਹਿਸੀਲਦਾਰ ਦਾ ਸਨਮਾਨ

ਅਜੀਤ ਡੈਸਕ 23-01-2026
ਬਟਾਲਾ, 22 ਜਨਵਰੀ (ਸਤਿੰਦਰ ਸਿੰਘ)-ਵਾਇਸ ਆਫ ਬਟਾਲਾ ਦਾ ਇਕ ਵਫ਼ਦ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਪ੍ਰਧਾਨ ਦੀ ਅਗਵਾਈ 'ਚ ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ, ਐਸ.ਡੀ.ਐਮ. ਗੁਰਮੰਦਰ ਸਿੰਘ ਤੇ ਤਹਿਸੀਲਦਾਰ ਅਰਜਨ ਗਰੇਵਾਲ ਨੂੰ ਮਿਲਿਆ | ਇਸ ਦੌਰਾਨ ਵਫ਼ਦ ਵਲੋਂ ਉਕਤ ਅਧਿਕਾਰੀਆਂ ਨੂੰ ਬਾਬਾ ਸਾਹਿਬ ਬਾਬਾ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਜੀ ਦੀਆਂ ਫੋਟੋਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਡਾ. ਲਖਬੀਰ ਸਿੰਘ ਭਾਗੋਵਾਲਆ ਨੇ ਦੱਸਿਆ ਕਿ ਵਫ਼ਦ ਨੇ ਐਸ.ਐਸ.ਪੀ. ਬਟਾਲਾ ਤੇ ਐਸ.ਡੀ.ਐਮ. ਬਟਾਲਾ ਦੀ ਵਧੀਆ ਕਾਰਜਸ਼ੈਲੀ ਨਾਲ ਬਟਾਲਾ ਵਾਸੀਆਂ ਦੀ ਸ਼ਾਂਤੀ ਤੇ ਸੁੱਖ ਲਈ ਬੜੇ ਥੋੜੇ ਸਮੇਂ ਵਿਚ ਹੀ ਕੀਤੇ ਗਏ ਵੱਡੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਤੇ ਬੇਨਤੀ ਕੀਤੀ ਕਿ ਵਾਇਸ ਆਫ ਬਟਾਲਾ ਵਲੋਂ ਹੁਣ ਤੱਕ ਪਾਲਣ ਪੋਸ਼ਣ ਕੀਤੇ ਜਾ ਰਹੇ ਲਗਭਗ 12000 ਬੂਟਿਆਂ ਦਾ ਗੁੱਜਰਾਂ ਤੇ ਆਮ ਲੋਕਾਂ ਵਲੋਂ ਕੀਤੇ ਜਾ ਰਹੇ ਨੁਕਸਾਨ ਤੋਂ ਬਚਾਅ ਕੀਤਾ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਿਹਤਮੰਦ ਤੇ ਸੁਰੱਖਿਅਤ ਜੀਵਨ ਬਸਰ ਕਰ ਸਕਣ | ਵਫਦ ਨੇ ਬਟਾਲਾ ਸ਼ਹਿਰ ਵਿਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਤੇ ਸ਼ੋਰ ਪ੍ਰਦੂਸ਼ਣ ਲਈ ਛੇਤੀ ਤੋਂ ਛੇਤੀ ਕਾਰਵਾਈ ਕਰਨ ਲਈ ਕਿਹਾ | ਭਾਗੋਵਾਲੀਆ ਨੇ ਦੱਸਿਆ ਕਿ ਐਸ.ਡੀ.ਐਮ. ਗੁਰਮੰਦਰ ਸਿੰਘ ਨੇ ਕਿਹਾ ਹੈ ਕਿ ਜਲਦੀ ਹੀ ਉਹ 26 ਜਨਵਰੀ ਤੋ ਬਾਅਦ ਇਕ ਮੀਟਿੰਗ ਵਾਇਸ ਆਫ ਬਟਾਲਾ ਨਾਲ ਕਰਨਗੇ ਤੇ ਸਮੁੱਚੇ ਸ਼ਹਿਰ ਦੀਆ ਵੱਡੀਆਂ ਸੜਕਾਂ ਦਾ ਇਕ ਨਕਸ਼ਾ ਦੇਣਗੇ | ਵਫ਼ਦ ਵਿਚ ਹਰਦੀਪ ਸਿੰਘ ਬਾਜਵਾ ਐਕਸ ਕਮਾਡੈਂਟ ਤੇ ਰਾਸ਼ਟਰਪਤੀ ਐਵਾਰਡੀ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਸਟੇਟ ਐਵਾਰਡੀ ਪ੍ਰੋਫੈਸਰ ਪ੍ਰੇਮ ਸਿੰਘ, ਦੀਪਕ ਪਥਰੀਆ, ਸਮਾਜ ਸੇਵੀ ਰੁਪਿੰਦਰ ਸਿੰਘ ਸ਼ਾਮਪੁਰਾ, ਗੁਰਭਿੰਦਰ ਸਿੰਘ ਲਾਡੇ ਸ਼ਾਹ, ਬਲਦੇਵ ਸਿੰਘ ਬਸਰਾ, ਨਰਿੰਦਰ ਸਿੰਘ, ਡਾਕਟਰ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਮਨ ਬਹਿਲ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਐਡਵੋਕੇਟ ਧਾਰਨੀ ਨੇ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ 'ਤੇ ਲਗਾਏ ਗੰਭੀਰ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।