ਊਧਨਵਾਲ, 21 ਜਨਵਰੀ (ਪਰਗਟ ਸਿੰਘ)-ਸਥਾਨਕ ਕਸਬੇ ਤੋਂ ਸੰਮਤੀ ਮੈਂਬਰ ਜਥੇਦਾਰ ਠਾਕਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਪੁੱਤਰ ਬਲਰਾਜ ਸਿੰਘ ਬੱਲੂ (46) ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ | ਉਸ ਦਾ ਸਸਕਾਰ 22 ਜਨਵਰੀ ਦਿਨ ਵੀਰਵਾਰ ਨੂੰ ਕਸਬੇ ਦੇ ਸ਼ਮਸ਼ਾਨਘਾਟ ਵਿਚ 12 ਵਜੇ ਦੇ ਕਰੀਬ ਕੀਤਾ ਜਾਵੇਗਾ | ਜਥੇਦਾਰ ਠਾਕਰ ਸਿੰਘ ਨਾਲ ਇਸ ਦੁੱਖ ਦੀ ਘੜੀ ਵਿਚ ਇਲਾਕੇ ਦੇ ਵੱਖ-ਵੱਖ ਮੋਹਤਬਰਾਂ ਤੇ ਆਗੂਆ ਵਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ |