03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੋਂ ਕੱਲ੍ਹ ਸਜਾਇਆ ਜਾਵੇਗਾ ਨਗਰ ਕੀਰਤਨ <br/>

ਅਜੀਤ ਡੈਸਕ 02-01-2026
ਪਠਾਨਕੋਟ, 1 ਜਨਵਰੀ (ਸੰਧੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਠਾਨਕੋਟ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਪਠਾਨਕੋਟ ਵਿਖੇ ਮੀਟਿੰਗ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੋਂ 3 ਜਨਵਰੀ ਨੂੰ ਨਗਰ ਕੀਰਤਨ ਸ਼ਾਮ 3 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਮਾਡਲ ਟਾਊਨ, ਗੁਰੂ ਨਾਨਕ ਪਾਰਕ, ਮਾਡਲ ਸਕੂਲ, ਮੀਰਪੁਰ ਕਾਲੋਨੀ ਤੋਂ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਮਾਡਲ ਟਾਊਨ ਵਿਖੇ ਸਮਾਪਤ ਹੋਵੇਗਾ | ਇਸ ਮੌਕੇ ਖ਼ਜ਼ਾਨਚੀ ਸੰਦੀਪ ਸਿੰਘ ਸ਼ਿੰਗਾਰੀ, ਸਕੱਤਰ ਗੁਰਵਿੰਦਰ ਸਿੰਘ ਡਿੱਕੀ, ਗਿਆਨੀ ਰਸ਼ਪਾਲ ਸਿੰਘ, ਰਣਬੀਰ ਸਿੰਘ, ਰਵਨੀਤ ਸਿੰਘ ਗਢ, ਜਸਪਾਲ ਸਿੰਘ ਰਾਜੂ, ਮੈਨੇਜਰ ਜਸਮੀਤ ਸਿੰਘ, ਤਰੁਣਪਾਲ ਸਿੰਘ ਸ਼ੰਟੀ, ਦਵਿੰਦਰ ਸਿੰਘ ਮਿੰਟੂ, ਜਸਪਾਲ ਸਿੰਘ ਰਾਜੂ, ਦੇਸਾ ਸਿੰਘ, ਪੂਰਨ ਸਿੰਘ ਬਾਜਵਾ, ਹਰਵਿੰਦਰ ਸਿੰਘ ਬੱਬੂ, ਮਨਜੀਤ ਸਿੰਘ ਆਨੰਦ, ਪਰਮਿੰਦਰ ਸਿੰਘ, ਕੰਵਲਪ੍ਰੀਤ ਸਿੰਘ, ਮੰਗਲ ਸਿੰਘ, ਭਗਵਾਨ ਸਿੰਘ, ਹਰਜੀਤ ਸਿੰਘ, ਰਣਦੀਪ ਸਿੰਘ, ਗੁਰਮੀਤ ਸਿੰਘ ਅਤੇ ਤਰਸੇਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ਼ਿਵ ਮੰਦਿਰ ਨੇ ਮਾਤਾ ਦੀ ਚੌਕੀ ਨਾਲ ਨਵਾਂ ਸਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।