03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਗਰ ਨਿਗਮ ਸੇਵਾ ਮੁਕਤ ਯੂਨੀਅਨ ਨੇ ਸਥਾਪਨਾ ਦਿਵਸ ਮਨਾਇਆ <br/>

ਅਜੀਤ ਡੈਸਕ 02-01-2026
ਪਠਾਨਕੋਟ, 1 ਜਨਵਰੀ (ਵਿਨੋਦ)-ਨਗਰ ਨਿਗਮ ਸੇਵਾ ਮੁਕਤ ਯੂਨੀਅਨ ਦੇ ਸਥਾਪਨਾ ਦਿਵਸ ਨੂੰ ਮਨਾਉਣ ਲਈ ਬ੍ਰਾਹਮਣ ਸਭਾ ਪਠਾਨਕੋਟ ਦੇ ਅਹਾਤੇ 'ਚ ਮੀਟਿੰਗ ਕੀਤੀ | ਐਡਵੋਕੇਟ ਚੰਦਰ ਪ੍ਰਕਾਸ਼ ਜੰਡਿਆਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੌਜੂਦ ਸਾਰੇ ਮੈਂਬਰਾਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ | ਸਤਪਾਲ ਪਲੰਬਰ, ਜਿਨ੍ਹਾਂ ਦੀ ਉਮਰ 80 ਸਾਲ ਪੂਰੀ ਹੋ ਗਈ ਹੈ, ਨੂੰ ਵੀ ਮੀਟਿੰਗ 'ਚ ਸਨਮਾਨਿਤ ਕੀਤਾ ਗਿਆ | ਵਿਸ਼ੇਸ਼ ਤੌਰ 'ਤੇ ਪ੍ਰਧਾਨ ਦੇਸ਼ਬੰਧੂ, ਅਸ਼ੋਕ ਰੈਨਾ, ਸੇਵਾ ਮੁਕਤ ਈ.ਓ. ਰੂਪ ਲਾਲ ਪਠਾਨੀਆ, ਸੇਵਾ ਮੁਕਤ ਐਸ.ਡੀ.ਓ. ਸੁਰੇਂਦਰ ਮਹਾਜਨ, ਸੇਵਾ ਮੁਕਤ ਇੰਸਪੈਕਟਰ ਕਮਲ ਚੱਡਾ, ਸੇਵਾ ਮੁਕਤ ਸੁਪਰਡੈਂਟ, ਰਮਨ ਸ਼ਰਮਾ, ਕੇਵਲ ਸ਼ਰਮਾ, ਜਨਰਲ ਸਕੱਤਰ, ਸੰਜੀਵ ਸ਼ਰਮਾ, ਸੁਨੀਲ ਮਹੇਂਦਰੂ, ਗੁਰਦਾਸ ਮਲ, ਦੀਨਾਨਾਥ ਸੇਵਾ ਮੁਕਤ ਇੰਸਪੈਕਟਰ ਆਦਿ ਸ਼ਾਮਿਲ ਸਨ | ਬੰਸੀ ਲਾਲ ਗੁਪਤਾ ਦੁਆਰਾ ਭੇਜਿਆ ਗਿਆ ਸੁਨੇਹਾ ਸਭ ਤੋਂ ਪਹਿਲਾਂ ਜਨਰਲ ਸਕੱਤਰ ਕੇਵਲ ਸ਼ਰਮਾ ਦੁਆਰਾ ਸਾਰੇ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ | ਇਸ ਤੋਂ ਬਾਅਦ ਬ੍ਰਾਹਮਣ ਸਭਾ ਦੇ ਪ੍ਰਧਾਨ ਤੇ ਸੇਵਾ ਮੁਕਤ ਨਗਰ ਨਿਗਮ ਸੁਪਰਡੈਂਟ ਅਸ਼ਵਨੀ ਸ਼ਰਮਾ ਨੇ ਸੇਵਾ ਮੁਕਤ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਬੋਲਦਿਆਂ ਸੇਵਾ ਮੁਕਤ ਚੀਫ਼ ਸੈਨੇਟਰੀ ਇੰਸਪੈਕਟਰ ਬੀ.ਆਰ. ਗੁਪਤਾ ਨੇ ਕਿਹਾ ਕਿ ਸੇਵਾ ਮੁਕਤੀ ਦੇ ਬਹੁਤ ਸਾਰੇ ਸਕਾਰਾਤਮਿਕ ਪਹਿਲੂਆਂ ਦੇ ਬਾਵਜੂਦ ਕੁਝ ਚੁਣੌਤੀਆਂ ਵੀ ਹਨ, ਜਿਵੇਂ ਕਿ ਇਕੱਲਤਾ ਤੇ ਜੀਵਨ ਵਿਚ ਉਦੇਸ਼ ਦੀ ਘਾਟ | ਇਸ ਨਾਲ ਕਈ ਵਾਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ | ਦੂਜਿਆਂ ਨਾਲ ਅਰਥਪੂਰਨ ਸਬੰਧ ਸੇਵਾ ਮੁਕਤੀ ਤੋਂ ਬਾਅਦ ਜੀਵਨ 'ਚ ਉਦੇਸ਼ ਲੱਭਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਨਗਰ ਨਿਗਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਕਈ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਘਰੋਟਾ ਪੁਲਿਸ ਨੇ ਨੌਸ਼ਹਿਰਾ ਨਲਬੰਦਾ 'ਚ ਨਾਕਾਬੰਦੀ ਦੌਰਾਨ ਕਾਰ 'ਚੋਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ <br/> ਅਗਲੀ ਖ਼ਬਰ ਮੋਜੋਵਾਲ ਮਜਾਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅੱਜ ਤੋਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।