01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੀ.ਏ.ਯੂ ਰਿਜ਼ਨਲ ਸਟੇਸ਼ਨ ਦੇ ਸਟਾਫ਼ ਨੇ ਨਵਾਂ ਸਾਲ ਦੀ ਸ਼ੁਰੂਆਤ ਪਰਮਾਤਮਾ ਦੇ ਓਟ ਆਸਰੇ ਨਾਲ ਕੀਤੀ

ਅਜੀਤ ਡੈਸਕ 02-01-2026
ਗੁਰਦਾਸਪੁਰ, 1 ਜਨਵਰੀ (ਚੱਕਰਾਜਾ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਰਿਜ਼ਨਲ ਸਟੇਸ਼ਨ ਦੇ ਸਮੂਹ ਸਟਾਫ਼ ਵਲੋਂ ਨਵੇਂ ਸਾਲ ਦੀ ਸ਼ੁਰੂਆਤ ਪਰਮਾਤਮਾ ਦਾ ਓਟ ਆਸਰਾ ਲੈ ਕੇ ਕੀਤੀ ਗਈ | ਇਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ | ਇਸ ਮੌਕੇ ਡਾਇਰੈਕਟਰ ਡਾ: ਹਰਪਾਲ ਸਿੰਘ ਰੰਧਾਵਾ ਨੇ ਸਮੂਹ ਸਟਾਫ਼ ਨੂੰ ਨਵੇਂ ਸਾਲ ਦੀਆਂ ਸ਼ੱੁਭਕਾਮਨਾਵਾਂ ਦਿੰਦੇ ਹੋਏ ਸਟਾਫ਼ ਨੂੰ ਲਗਨ ਤੇ ਤਨਦੇਹੀ ਨਾਲ ਪੰਜਾਬ ਦੀ ਕਿਸਾਨੀ ਦੀ ਸੇਵਾ ਕਰਨ ਦੀ ਪੇ੍ਰਰਨਾ ਦਿੱਤੀ ਤਾਂ ਜੋ ਪੀ.ਏ.ਯੂ ਰੰਗਲੇ ਪੰਜਾਬ ਦਾ ਅਹਿਮ ਹਿੱਸਾ ਬਣ ਸਕੇ | ਡਾ: ਭੁਪਿੰਦਰ ਸਿੰਘ ਢਿੱਲੋਂ ਸਹਿਯੋਗੀ ਡੀਨ ਖੇਤੀਬਾੜੀ ਸੰਸਥਾ ਨੇ ਸਮੂਹ ਸਟਾਫ਼ ਨੂੰ ਕਿਹਾ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪੀ.ਏ.ਯੂ ਦੇ ਵੱਖ-ਵੱਖ ਖੇਤੀਬਾੜੀ ਨਾਲ ਸਬੰਧਿਤ ਕੋਰਸਾਂ ਤੇ ਦਾਖ਼ਲੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਲੋਕ ਪ੍ਰਾਈਵੇਟ ਦੁਕਾਨਾਂ ਤੋਂ ਬਚ ਕੇ ਉੱਚ ਦਰਜੇ ਦੀ ਵਿੱਦਿਆ ਪ੍ਰਾਪਤ ਕਰਕੇ ਆਤਮ ਨਿਰਭਰ ਬਣ ਸਕਣ | ਡਾ: ਸਰਬਜੀਤ ਸਿੰਘ ਔਲਖ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਸਮੂਹ ਸਟਾਫ਼ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸਾਰੇ ਮੁਲਾਜ਼ਮਾਂ ਨੂੰ ਪਿੰਡ-ਪਿੰਡ ਪ੍ਰਚਾਰ ਕਰਕੇ ਕਿਸਾਨਾਂ ਨੂੰ ਵੱਖ-ਵੱਖ ਸਹਾਇਕ ਧੰਦਿਆਂ ਦੀ ਟ੍ਰੇਨਿੰਗ ਬਾਰੇ ਜਾਣੂ ਕਰਵਾਉਣ ਲਈ ਕਿਹਾ | ਇਸ ਤੋਂ ਇਲਾਵਾ ਡਾ: ਨਰਿੰਦਰਦੀਪ ਸਿੰਘ ਇੰਚਾਰਜ ਐਫ.ਏ.ਐਸ.ਸੀ ਨੇ ਸਟਾਫ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ | ਇਸ ਮੌਕੇ ਡਾ: ਰਵਿੰਦਰ ਸਿੰਘ ਛੀਨਾ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕਿ੍ਸ਼ੀ ਵਿਗਿਆਨ ਕੇਂਦਰ, ਪਠਾਨਕੋਟ, ਡਾ: ਸਤਵਿੰਦਰ ਕੌਰ, ਡਾ: ਜੌਹਰ ਸਿੰਘ, ਬਲਬੀਰ ਸਿੰਘ ਚੀਮਾ, ਸਰਬਜੀਤ ਸਿੰਘ, ਫ਼ਕੀਰ ਸਿੰਘ ਅਤੇ ਹਰਭੇਜ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ | ਸਮੂਹ ਸਟਾਫ਼ ਨੇ ਪ੍ਰਣ ਕੀਤਾ ਕਿ ਜੋ ਕਮੀਆ ਪਿਛਲੇ ਸਾਲਾਂ ਰਹਿ ਗਈਆਂ ਹਨ, ਉਨ੍ਹਾਂ ਨੂੰ ਰਲ-ਮਿਲ ਕੇ ਦੂਰ ਕੀਤਾ ਜਾਵੇਗਾ | ਇਸ ਮੌਕੇ ਚਾਹ ਪਕੌੜੇ ਦਾ ਲੰਗਰ ਵੀ ਲਗਾਇਆ ਗਿਆ |

ਪਿਛਲੀ ਖ਼ਬਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਨਗਰ ਕੀਰਤਨ ਕੱਲ੍ਹ ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ 'ਚ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।