29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰਦਾਸਪੁਰ ਦੇ ਪੰਜ ਜੂਡੋ ਖਿਡਾਰੀਆਂ ਦੀ ਹੋਈ ਨੈਸ਼ਨਲ ਸਕੂਲਜ਼ ਖੇਡਾਂ 2025-26 ਲਈ ਚੋਣ <br/>

ਅਜੀਤ ਡੈਸਕ 02-01-2026
ਗੁਰਦਾਸਪੁਰ, 1 ਜਨਵਰੀ (ਚੱਕਰਾਜਾ)-ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਪੰਜ ਜੂਡੋ ਖਿਡਾਰੀਆਂ ਦੀ 69ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਅੰਡਰ-14 ਸਾਲ ਲੜਕੇ ਗਰੁੱਪ ਵਿਚ ਲੁਧਿਆਣਾ ਲਈ ਚੋਣ ਹੋਈ ਹੈ | ਇਹ ਖਿਡਾਰੀ 5 ਜਨਵਰੀ ਤੋਂ 11 ਜਨਵਰੀ ਤੱਕ ਪੰਜਾਬ ਦੀ ਟੀਮ ਵਿਚ ਭਾਗ ਲੈਣਗੇ | ਜਲੰਧਰ ਵਿਖੇ ਪ੍ਰੀ ਨੈਸ਼ਨਲ ਜੂਡੋ ਕੈਂਪ ਲਈ ਰਵਾਨਾ ਕਰਨ ਤੋਂ ਪਹਿਲਾਂ ਖਿਡਾਰੀਆਂ ਨੂੰ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਵਿਖੇ ਸਨਮਾਨਿਤ ਕੀਤਾ ਗਿਆ | ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸਾਲ 2026 ਦੀ ਸ਼ੁਰੂਆਤ ਇਨ੍ਹਾਂ ਖਿਡਾਰੀਆਂ ਲਈ ਸੁਭਾਗਸ਼ਾਲੀ ਹੋਵੇਗੀ, ਕਿਉਂਕਿ ਇਨ੍ਹਾਂ ਨੂੰ ਪੰਜਾਬ ਦੀ ਧਰਤੀ 'ਤੇ ਆਪਣੀ ਖੇਡ ਪ੍ਰਤਿਭਾ ਦਾ ਝਲਕਾਰਾ ਦੇਣ ਦਾ ਮੌਕਾ ਮਿਲਿਆ ਹੈ | ਟੀਮ ਦੇ ਕੋਚ ਰਵੀ ਕੁਮਾਰ ਨੇ ਇਨ੍ਹਾਂ ਖਿਡਾਰੀਆਂ ਦੀ ਚੋਣ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪੰਜਾਬ ਦੀ 7 ਮੈਂਬਰੀ ਅੰਡਰ-14 ਸਾਲ ਜੂਡੋ ਟੀਮ 'ਚ ਇੱਕੋ ਸੈਂਟਰ ਦੇ ਪੰਜ ਖਿਡਾਰੀਆਂ ਦੀ ਚੋਣ ਹੋਣਾ ਗੁਰਦਾਸਪੁਰ ਲਈ ਫ਼ਖ਼ਰ ਵਾਲੀ ਗੱਲ ਹੈ | ਇਨ੍ਹਾਂ ਵਿਚ ਆਦਿਆ 25 ਕਿਲੋ ਭਾਰ ਵਰਗ, ਸ਼ਿਵਮ ਸ਼ਰਮਾ 30 ਕਿਲੋ ਭਾਰ ਵਰਗ (ਦੋਨੋਂ ਖਿਡਾਰੀ ਸ੍ਰੀਮਤੀ ਧੰਨ ਦੇਵੀ ਡੀ.ਏ.ਵੀ ਸਕੂਲ), ਮੋਹਿਤ ਕੁਮਾਰ 35 ਕਿਲੋ ਭਾਰ ਵਰਗ ਗੋਲਡਨ ਮਾਡਲ ਪਬਲਿਕ ਸਕੂਲ ਗੁਰਦਾਸਪੁਰ, ਲਵਿਸ਼ ਥਾਪਾ 45 ਕਿਲੋ ਭਾਰ ਵਰਗ ਰਵਿੰਦਰਾ ਪਬਲਿਕ ਸਕੂਲ ਤੇ ਗੁਰਨੂਰ ਸਿੰਘ 50 ਕਿਲੋ ਸਾਹੋਵਾਲ ਪਬਲਿਕ ਸਕੂਲ ਸ਼ਾਮਿਲ ਹਨ | ਸ਼ਿਵਮ ਸ਼ਰਮਾ ਜੂਡੋ 'ਚ ਪਹਿਲਾਂ ਵੀ 3 ਗੋਲਡ ਮੈਡਲ ਜਿੱਤ ਚੁੱਕਾ ਹੈ | ਇਸ ਟੀਮ ਦੇ ਕੋਚ ਲਕਸ਼ੇ ਕੁਮਾਰ ਗੁਰਦਾਸਪੁਰ ਹੋਣਗੇ | ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮਤੀ ਅਨੀਤਾ, ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ, ਪੰਜਾਬ ਜੂਡੋ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਜਰਨਲ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ, ਡੀ.ਐਸ.ਪੀ ਕਪਿਲ ਕੌਂਸਲ ਸ਼ਰਮਾ, ਡੀ.ਐਸ.ਪੀ ਰਾਜ ਕੁਮਾਰ ਸ਼ਰਮਾ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਇੰਸਪੈਕਟਰ ਸਾਹਿਲ ਪਠਾਨੀਆ, ਨਵੀਨ ਸਲਗੋਤਰਾ, ਨੈਸ਼ਨਲ ਰੈਫ਼ਰੀ ਦਿਨੇਸ਼ ਕੁਮਾਰ, ਅਤੁਲ ਕੁਮਾਰ ਜੂਡੋ ਕੋਚ, ਡਾ: ਰਵਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਇਹ ਖਿਡਾਰੀ ਮੈਡਲ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕਰਨਗੇ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂਆਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਨੀਲਮ ਘੁਮਾਣ ਨੂੰ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਡਾਕਟਰ ਕੇ.ਜੇ. ਨੇ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।