ਗੀਗੇਮਾਜਰਾ ਦੀ ਦੁੱਧ ਉਦਪਾਦਕ ਸਭਾ ਨੇ ਮੁਨਾਫ਼ਾ ਵੰਡਿਆ
ਬਨੂੜ, 25 ਨਵੰਬਰ (ਭੁਪਿੰਦਰ ਸਿੰਘ)-ਗੀਗੇਮਾਜਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਆਪਣੇ 35 ਮੈਂਬਰਾਂ ਨੂੰ 1 ਲੱਖ 10 ਹਜ਼ਾਰ ਦੀ ਰਾਸ਼ੀ ਦਾ ਮੁਨਾਫ਼ਾ ਵੰਡਿਆ। ਕੁਲਦੀਪ ਸਿੰਘ 15360 ਰੁਪਏ ਮੁਨਾਫ਼ਾ ਹਾਸਿਲ ਕਰਕੇ ਪਹਿਲੇ, ਬਲਜੀਤ ਸਿੰਘ ਨੌਂ ਹਜ਼ਾਰ ਦਾ ਮੁਨਾਫ਼ਾ ਲੈ ਕੇ ਦੂਜੇ ਅਤੇ ਸੂਬੇਦਾਰ ਅਮਰੀਕ ਸਿੰਘ ਸੱਤ ਹਜ਼ਾਰ ਦੀ ਰਾਸ਼ੀ ਹਾਸਿਲ ਕਰਕੇ ਤੀਜੇ ਸਥਾਨ ’ਤੇ ਰਿਹਾ।
ਅਜੀਤ ਡੈਸਕ
26-11-2026