20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਨਹਿਰ ਕਾਲੋਨੀ ਸਕੂਲ ਵਿਖੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ­ ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ-ਅਛਰਪਾਲ ਸ਼ਰਮਾ

ਅਮਲੋਹ, 20 ਨਵੰਬਰ (ਕੇਵਲ ਸਿੰਘ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਅਮਲੋਹ ਦੇ ਵਿੱਦਿਅਕ ਮੁਕਾਬਲੇ ਸਰਕਾਰੀ ਐਲੀਮਟਰੀ ਸਕੂਲ ਨਹਿਰ ਕਾਲੋਨੀ ਵਿਖੇ ਕਰਵਾਏ ਗਏ, ਇਹ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਲੋਹ ਅਛਰਪਾਲ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਗਏ, ਵਿੱਦਿਅਕ ਮੁਕਾਬਲਿਆਂ ਦੀ ਦੇਖ ਰੇਖ ਸੀ. ਐਚ.

ਅਜੀਤ ਡੈਸਕ 21-11-2026
ਅਮਲੋਹ, 20 ਨਵੰਬਰ (ਕੇਵਲ ਸਿੰਘ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਅਮਲੋਹ ਦੇ ਵਿੱਦਿਅਕ ਮੁਕਾਬਲੇ ਸਰਕਾਰੀ ਐਲੀਮਟਰੀ ਸਕੂਲ ਨਹਿਰ ਕਾਲੋਨੀ ਵਿਖੇ ਕਰਵਾਏ ਗਏ, ਇਹ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਲੋਹ ਅਛਰਪਾਲ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਗਏ, ਵਿੱਦਿਅਕ ਮੁਕਾਬਲਿਆਂ ਦੀ ਦੇਖ ਰੇਖ ਸੀ.ਐਚ.ਟੀ ਕਮਲਜੀਤ ਕੌਰ, ਵੀਨੂੰ ਸ਼ਰਮਾ, ਚਮਕੌਰ ਸਿੰਘ, ਸੁਖਵਿੰਦਰ ਸਿੰਘ ਨੇ ਕੀਤੀ। ਇਨ੍ਹਾ ਮੁਕਾਬਲਿਆਂ ਵਿਚ, ਬੋਲ ਲਿਖਤ, ਕੁਇਜ਼ ਮੁਕਾਬਲੇ, ਚਿੱਤਰਕਲਾ, ਭਾਸ਼ਣ, ਕਵਿਤਾ, ਕਹਾਣੀ, ਬਾਲ ਗੀਤ, ਪਹਾੜੇ, ਫ਼ੋਟੋ ਬਾਰੇ ਲਿਖਣਾ, ਸੁੰਦਰ ਲਿਖਾਈ ਅੰਗਰੇਜ਼ੀ, ਸੁੰਦਰ ਲਿਖਾਈ ਪੰਜਾਬੀ ਅਤੇ ਪੜ੍ਹਨ ਮੁਕਾਬਲੇ ਕਰਵਾਏ ਗਏ। ਉੱਥੇ ਹੀ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਛਰਪਾਲ ਸ਼ਰਮਾ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ। ਉੱਥੇ ਹੀ ਕਿਹਾ ਕਿ ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਹੈੱਡ ਟੀਚਰ ਜੋਸ਼ੀਲਾ ਤਿਵਾੜੀ, ਰਾਜਿੰਦਰ ਕੌਰ, ਹਰਵਿੰਦਰ ਕੌਰ, ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ ਮਾਵੀ, ਅਮਨਦੀਪ ਕੌਰ ਭੱਦਲ ਥੂਹਾ, ਕੁਲਜੀਤ ਕੌਰ, ਗੁਰਮੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਮਛਰਾਏ, ਰਣਜੋਧ ਸਿੰਘ , ਗੁਰਪ੍ਰੀਤ ਸਿੰਘ ਤੰਗਰਾਲਾ, ਅਮਨਪ੍ਰੀਤ ਸਿੰਘ ਗੁਰਤੇਜ ਸਿੰਘ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ, ਸੁਖਦੀਪ ਕੌਰ, ਅਮਨਦੀਪ ਕੌਰ, ਗੁਰਮੀਤ ਸਿੰਘ, ਪਰਮਜੀਤ ਸਿੰਘ, ਜਗਪਾਲ ਸਿੰਘ, ਮਹਿੰਦਰਪਾਲ ਸਿੰਘ ਅਤੇ ਰਣਵੀਰ ਸਿੰਘ ਮੌਜੂਦ ਸਨ।
ਪਿਛਲੀ ਖ਼ਬਰ ਦਿਲਾਵਰ ਕੌਰ ਨੇ ਡੀ.ਡੀ.ਪੀ.ਓ. ਫ਼ਤਹਿਗੜ੍ਹ ਸਾਹਿਬ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਰਾਮ ਕਥਾ ਵਿਚ, ਰਾਮ ਦੇ ਜਨਮ ਦਾ ਅਰਥ ਬ੍ਰਹਿਮੰਡ ਵਿਚ ਕਿਤੇ ਨਾ ਕਿਤੇ ਹੈ-ਭਗਤ ਪੁਨੀਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।