05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਚੰਦੂਮਾਜਰਾ ਪਰਿਵਾਰ ਦੇ ਪਿਛੋਕੜ ਕਰਕੇ ਪੰਥਕ ਏਕਤਾ ਦੀਆਂ ਕੋਸ਼ਿਸ਼ਾਂ ਰਹੀਆਂ ਅਸਫ਼ਲ-ਮਾਧੋਪੁਰ, ਖ਼ਾਲਸਪੁਰ

ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਖਾਲਸਪੁਰ ਅਤੇ ਐਸ. ਸੀ ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਇਕ ਸਾਂਝੇ ਬਿਆਨ ਵਿਚ ਦੋਸ਼ ਲਗਾਇਆ ਕਿ ਅੰਦਰ ਦੱਬੀ ਹੋਈ ਰਾਜਨੀਤਿਕ ਲਾਲਸਾ ਤਹਿਤ ਪ੍ਰੋ.

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਖਾਲਸਪੁਰ ਅਤੇ ਐਸ.ਸੀ ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਸਾਥੀਆਂ ਸਮੇਤ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 05-11-2026
ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਖਾਲਸਪੁਰ ਅਤੇ ਐਸ.ਸੀ ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਇਕ ਸਾਂਝੇ ਬਿਆਨ ਵਿਚ ਦੋਸ਼ ਲਗਾਇਆ ਕਿ ਅੰਦਰ ਦੱਬੀ ਹੋਈ ਰਾਜਨੀਤਿਕ ਲਾਲਸਾ ਤਹਿਤ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਤੋਂ ਆਖ਼ਿਰ ਬਾਗੀ ਹੋ ਗਏ ਹਨ। ਆਗੂਆਂ ਨੇ ਕਿਹਾ ਕਿ ਪਾਰਟੀ ਵਲੋਂ ਲਾਗੂ ਕੀਤੇ ਗਏ ‘ਇਕ ਪਰਿਵਾਰ, ਇਕ ਟਿਕਟ’ ਦੇ ਸਿਧਾਂਤ ਕਾਰਨ ਚੰਦੂਮਾਜਰਾ ਪਰਿਵਾਰ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪਾਰਟੀ ਅੰਦਰ ਸਿਆਸੀ ਤੌਰ ’ਤੇ ਐਡਜਸਟ ਕਰਨਾ ਸੰਭਵ ਨਹੀਂ ਸੀ। ਪਾਰਟੀ ਸ਼ੁਰੂ ਤੋਂ ਹੀ ਪਰਿਵਾਰਵਾਦ ਦੀ ਬਜਾਏ ਜਥੇਬੰਦਕ ਸਿਧਾਂਤਾਂ ਅਤੇ ਸਮੂਹਿਕ ਲੀਡਰਸ਼ਿਪ ਨੂੰ ਤਰਜੀਹ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਨਿੱਜੀ ਸਿਆਸੀ ਹਿਤਾਂ ਦੀ ਖ਼ਾਤਰ ਤੀਜੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਹੋਇਆ ਚੰਦੂਮਾਜਰਾ ਪਰਿਵਾਰ ਪੰਥਕ ਏਕਤਾ ਦੀਆਂ ਕੋਸ਼ਿਸ਼ਾਂ ਵਿਚ ਵੀ ਵੱਡਾ ਅੜਿੱਕਾ ਬਣਿਆ ਹੋਇਆ ਸੀ, ਕਿਉਂਕਿ ਪੰਥਕ ਏਕਤਾ ਲਈ ਯਤਨਸ਼ੀਲ ਵੱਖ-ਵੱਖ ਸਿਆਸੀ ਧਿਰਾਂ ਚੰਦੂਮਾਜਰਾ ਪਰਿਵਾਰ ਦੀ ਡਾਵਾਂਡੋਲ ਸਥਿਤੀ ਨੂੰ ਲੈ ਕੇ ਆਪਣੇ ਇਤਰਾਜ਼ ਜਤਾ ਚੁੱਕੀਆਂ ਹਨ। ਇਸ ਮੌਕੇ ਸਮੂਹ ਆਗੂਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੂਰਨ ਭਰੋਸਾ ਪ੍ਰਗਟਾਇਆ ਅਤੇ 2 ਦਸੰਬਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਰੌਸ਼ਨੀ ਵਿਚ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਦਾ ਅਹਿਦ ਦੁਹਰਾਇਆ। ਇਨ੍ਹਾਂ ਆਗੂਆਂ ਵਿਚ ਹਰੀ ਸਿੰਘ ਚਮਕ ਸੂਬਾ ਜਥੇਬੰਦਕ ਸਕੱਤਰ, ਜਗਦੀਸ਼ ਸਿੰਘ ਬੈਂਸ ਬਸੀ ਪਠਾਣਾਂ, ਨਿਰਮਲ ਸਿੰਘ ਸ਼ਾਦੀਪੁਰ, ਮਲਕੀਤ ਸਿੰਘ ਰੈਲੋਂ, ਜਸਵੀਰ ਸਿੰਘ ਸ਼ਹੀਦਗੜ੍ਹ, ਰਾਕੇਸ਼ ਕੁਮਾਰ, ਜਗਤਾਰ ਸਿੰਘ ਭੱਟੀਆਂ, ਗੁਰਇਕਬਾਲ ਸਿੰਘ, ਮਾਸਟਰ ਸੁਖਦੀਪ ਸਿੰਘ, ਲਖਵਿੰਦਰ ਸਿੰਘ, ਅਮਰਜੀਤ ਸਿੰਘ ਸਾਬਕਾ ਮੈਨੇਜਰ, ਕੇਸਰ ਸਿੰਘ, ਤਰਸੇਮ ਸਿੰਘ ਭਟਮਾਜਰਾ, ਜਗਜੀਤ ਸਿੰਘ ਰਾਣਾ, ਭਗਤ ਸਿੰਘ ਪੰਜਕੋਹਾ, ਮੇਜਰ ਸਿੰਘ ਸ਼ਹੀਦਗੜ੍ਹ, ਦਰਸ਼ਨ ਸਿੰਘ ਅਨਾਇਤਪੁਰਾ, ਨਸੀਬ ਸਿੰਘ ਗੜੋਲੀਆਂ, ਅਜੀਤ ਸਿੰਘ ਮੱਕੜ, ਰਾਜੇਸ਼ ਸਿੰਗਲਾ, ਗੁਰਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ ਝਾਂਮਪੁਰ, ਤਰਲੋਕ ਸਿੰਘ, ਐਡਵੋਕੇਟ ਅਮਰਜੀਤ ਸਿੰਘ ਖਾਨਪੁਰ, ਅਜਮੇਰ ਸਿੰਘ ਬਡਲਾ, ਗੁਰਵੰਤ ਸਿੰਘ ਖਮਾਣੋਂ ਕਲਾਂ, ਦਰਬਾਰਾ ਸਿੰਘ ਸਰਹਿੰਦ, ਗੁਰਵਿੰਦਰ ਸਿੰਘ ਗੜੋਲੀਆਂ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਦੀਵਾਲੀ ਮੌਕੇ ਲਾਇਨਜ਼ ਕਲੱਬ ਵਲੋਂ ਦੋ ਲੋੜਵੰਦ ਵਿਦਿਆਰਥਣਾਂ ਨੂੰ ਲੈਪਟਾਪ ਭੇਟ ਅਗਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਖੇਡ ਮੈਦਾਨ ’ਚ ਗੱਡੇ ਝੰਡੇ ਬਲਾਕ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਖੇਡਾਂ ’ਚ ਵੀ ਜਿੱਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।