ਛੋਟੇ ਸ਼ਹਿਰ ਦੀ ਧੀ ਕਨਿਸ਼ਕਾ ਨੇ ਸ਼ੂਟਿੰਗ ਵਿਚ ਮਾਰੀ ਮੱਲ, ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ
ਅਮਲੋਹ, 31 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)-ਇਸ ਸ਼ਹਿਰ ਦੀ ਜੰਮਪਲ 15 ਸਾਲਾ ਕਨਿਸ਼ਕਾ ਨੇ ਸ਼ੂਟਿੰਗ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਕਨਿਸ਼ਕਾ ਨੇ ਦੇਹਰਾਦੂਨ ਵਿਖੇ ਕਰਵਾਈ ਗਈ ਪ੍ਰੀ-ਨੈਸ਼ਨਲ ਮਲਟੀ-ਟਾਰਗੇਟ ਸ਼ੂਟਿੰਗ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸਫਲਤਾ ਹਾਸਲ ਕਰਕੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਲਿਆ ਹੈ।
ਸ਼ੂਟਿੰਗ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀ ਕਰਨ ਵਾਲੀ ਖਿਡਾਰਨ ਕਨਿਸ਼ਕਾ। ਅਜੀਤ: ਤਸਵੀਰ
01-11-2026