ਜੈ ਮਾਂ ਨੈਣਾ ਦੇਵੀ ਕਲੱਬ ਨੇ ਭਗਵਤੀ ਜਾਗਰਣ ਕਰਵਾਇਆ
ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਜੈ ਮਾਂ ਨੈਣਾਂ ਦੇਵੀ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ 14ਵਾਂ ਵਿਸ਼ਾਲ ਭਗਵਤੀ ਜਾਗਰਣ ਕਲੱਬ ਦੇ ਪ੍ਰਧਾਨ ਚਰਨਜੀਤ ਚੰਨਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਜੋਤੀ ਪ੍ਰਚੰਡ ਕਰਨ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਨਿਭਾਈ ਗਈ।
ਅਜੀਤ ਡੈਸਕ
28-10-2026