16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬੱਚੀ ਨੂੰ ਵਰਗ਼ਲਾ ਕੇ ਲੈ ਗਿਆ ਗੁਆਂਢੀ

ਖਮਾਣੋਂ, 15 ਅਕਤੂਬਰ (ਮਨਮੋਹਣ ਸਿੰਘ ਕਲੇਰ)- ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਤੋਂ ਇਕ ਗ਼ਰੀਬ ਪਰਿਵਾਰ ਦੀ 6 ਸਾਲਾ ਛੋਟੀ ਬੱਚੀ, ਜਿਸ ਨੂੰ ਕਥਿਤ ਤੌਰ ’ਤੇ ਇਕ ਗੁਆਂਢੀ ਕੁਝ ਖਵਾਉਣਾ ਦੇ ਲਾਲਚ ’ਚ ਕਥਿਤ ਤੌਰ ’ਤੇ ਵਰਗ਼ਲਾ ਕੇ ਲੈ ਗਿਆ। ਜੋ ਕੇ ਪੁਲਿਸ ਦੇ ਨਾਕੇ ਤੋਂ ਡਰਦਾ ਬੱਚੀ ਨੂੰ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਡੇਰਾ ਬਾਬਾ ਮਸਤ ਰਾਮ ਦੇ ਨੇੜੇ ਛੱਡ ਕੇ ਫ਼ਰਾਰ ਹੋ ਗਿਆ।

ਅਜੀਤ ਡੈਸਕ 16-10-2026
ਖਮਾਣੋਂ, 15 ਅਕਤੂਬਰ (ਮਨਮੋਹਣ ਸਿੰਘ ਕਲੇਰ)- ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਤੋਂ ਇਕ ਗ਼ਰੀਬ ਪਰਿਵਾਰ ਦੀ 6 ਸਾਲਾ ਛੋਟੀ ਬੱਚੀ, ਜਿਸ ਨੂੰ ਕਥਿਤ ਤੌਰ ’ਤੇ ਇਕ ਗੁਆਂਢੀ ਕੁਝ ਖਵਾਉਣਾ ਦੇ ਲਾਲਚ ’ਚ ਕਥਿਤ ਤੌਰ ’ਤੇ ਵਰਗ਼ਲਾ ਕੇ ਲੈ ਗਿਆ। ਜੋ ਕੇ ਪੁਲਿਸ ਦੇ ਨਾਕੇ ਤੋਂ ਡਰਦਾ ਬੱਚੀ ਨੂੰ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਡੇਰਾ ਬਾਬਾ ਮਸਤ ਰਾਮ ਦੇ ਨੇੜੇ ਛੱਡ ਕੇ ਫ਼ਰਾਰ ਹੋ ਗਿਆ। ਇਸ ਉਪਰੰਤ ਬੱਚੀ ਰੋਂਦੀ-ਰੋਂਦੀ ਡੇਰਾ ਬਾਬਾ ਮਸਤ ਰਾਮ ਪਹੁੰਚੀ, ਜਿੱਥੇ ਬੱਚੀ ਲੰਗਰ ਪਰਸ਼ਾਦਾ ਛਕਣ ਸਮੇਂ ਰੋ ਰਹੀ ਸੀ। ਇਸ ਦੌਰਾਨ ਇਕ ਸ਼ਰਧਾਲੂ ਦੀ ਨਜ਼ਰ ਰੋ ਰਹੀ ਬੱਚੀ ਤੇ ਪਈ ਤਾਂ ਸ਼ਰਧਾਲੂ ਨੇ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਜਿਸ ਉਪਰੰਤ ਪੁਲਿਸ ਨੇ ਇਕ ਘੰਟੇ ਵਿਚ ਡੇਰਾ ਬਾਬਾ ਮਸਤ ਰਾਮ ਅਸਥਾਨ ਤੇ ਪਹੁੰਚ ਕੇ ਬੱਚੀ ਨੂੰ ਬੱਚੀ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਡੇਰਾ ਬਾਬਾ ਮਸਤ ਰਾਮ ਵਿਖੇ ਬੱਚੀ ਦੇ ਮਾਪਿਆਂ ਸਮੇਤ ਪਹੁੰਚੇ ਥਾਣੇਦਾਰ ਸੋਹਣ ਸਿੰਘ ਨੇ ਦੱਸਿਆ ਕਿ ਉਕਤ 6 ਸਾਲਾ ਵੈਸ਼ਨਵੀ ਪੁੱਤਰੀ ਅਰਜਨ ਸਿੰਘ ਪਿੰਡ ਸੱਲੋਮਾਜਰਾ ਵਲੋਂ ਬੱਚੀ ਦੇ ਗੁੰਮ ਹੋ ਜਾਣ ਬਾਰੇ ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਦਰਖਾਸਤ ਲਿਖਵਾਈ ਸੀ। ਜਿਸ ਉਪਰੰਤ ਅਸੀਂ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੇ ਸੀ, ਜਿਸ ਵਿਚ ਪਤਾ ਲੱਗਿਆ ਕਿ ਇਕ ਵਿਅਕਤੀ ਦੇ ਨਾਲ ਬੱਚੀ ਤੁਰੀ ਜਾ ਰਹੀ ਤਾਂ ਐਨੀ ਦੇਰ ਨੂੰ ਸੋਸ਼ਲ ਮੀਡੀਆ ਤੇ ਬੱਚੀ ਦੀ ਖ਼ਬਰ ਮਿਲੀ ਕਿ ਉਕਤ ਬੱਚੀ ਨੂੰ ਕੋਈ ਵਿਅਕਤੀ ਪਿੰਡ ਜਟਾਣਾਂ ਨੀਵਾਂ ਵਿਖੇ ਡੇਰੇ ਦੇ ਨੇੜੇ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਅਰਜਨ ਸਿੰਘ ਦਾ ਗੁਆਂਢੀ ਸ਼ਰਾਬੀ ਹਾਲਤਾਂ ’ਚ ਬੱਚੀ ਨੂੰ ਵਰਗ਼ਲਾ ਕੇ ਲੈ ਗਿਆ ਸੀ, ਜੋ ਬੱਚੀ ਨੂੰ ਲੁਧਿਆਣੇ-ਚੰਡੀਗੜ੍ਹ ਮਾਰਗ ਤੇ ਡੇਰਾ ਬਾਬਾ ਮਸਤ ਰਾਮ ਦੇ ਨੇੜੇ ਛੱਡ ਗਿਆ। ਪੁਲਿਸ ਨੇ ਬੱਚੀ ਨੂੰ ਡੇਰੇ ਤੋਂ ਬਰਾਮਦ ਕਰਕੇ ਬੱਚੀ ਦੇ ਪਿਤਾ ਅਰਜਨ ਸਿੰਘ ਦੇ ਹਵਾਲੇ ਕਰ ਦਿੱਤਾ ਹੈ।
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪਿੰਡ ਰੁੜਕੀ ਵਿਖੇ ਪਟਿਆਲਾ ਰੋਡ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਰਾਜੂ ਖੰਨਾ ਵਲੋਂ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।