15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅਨਾਜ ਮੰਡੀ ਬਸੀ ਪਠਾਣਾਂ ਵਿਖੇ ਪਨਸਪ ਦੇ ਐਮ. ਡੀ. ਨਿਵਾਸਨ ਵਲੋਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਨਿਰੀਖਣ ਐਮ. ਡੀ. ਬੀ. ਸ੍ਰੀਨਿਵਾਸਨ ਨੇ ਅਧਿਕਾਰੀਆਂ ਤੋਂ ਝੋਨੇ ਦੀ ਆਮਦ ਤੇ ਖ਼ਰੀਦ ਪ੍ਰਕਿਰਿਆ ਸਬੰਧੀ ਲਈ ਜਾਣਕਾਰੀ

ਬਸੀ ਪਠਾਣਾਂ, 14 ਅਕਤੂਬਰ (ਰਾਜਿੰਦਰ ਸ਼ਰਮਾ)- ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਪਨਸਪ ਦੇ ਐਮ. ਡੀ.

ਅਜੀਤ ਡੈਸਕ 15-10-2026
ਬਸੀ ਪਠਾਣਾਂ, 14 ਅਕਤੂਬਰ (ਰਾਜਿੰਦਰ ਸ਼ਰਮਾ)- ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਪਨਸਪ ਦੇ ਐਮ. ਡੀ. ਬੀ. ਸ੍ਰੀਨਿਵਾਸਨ ਵਲੋਂ ਬਸੀ ਪਠਾਣਾਂ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਦੇ ਹੋਏ ਝੋਨੇ ਦੀ ਆਮਦ ਖ਼ਰੀਦ ਅਦਾਇਗੀ ਅਤੇ ਝੋਨੇ ਦੀਆਂ ਅਲੱਗ ਅਲੱਗ ਕਿਸਮਾਂ ਦੇ ਨਿਕਾਲ ਸਮੇਤ ਹੋਰਨਾਂ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਜਾਣਕਾਰੀ ਹਾਸਿਲ ਕੀਤੀ। ਮੈਨੇਜਿੰਗ ਡਾਇਰੈਕਟਰ ਬੀ. ਸ੍ਰੀਨਿਵਾਸਨ ਨੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਅਤੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਖ਼ਰੀਦ ਪ੍ਰਕਿਰਿਆ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੇ ਇਕ ਇਕ ਝੋਨੇ ਦੇ ਦਾਣੇ ਨੂੰ ਸਰਕਾਰੀ ਰੇਟ ਤੇ ਖ਼ਰੀਦ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਖ਼ਰੀਦ ਵਿਚ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਉਨ੍ਹਾਂ ਅਧਿਕਾਰੀਆਂ ਤੋਂ ਮੰਡੀ ਵਿਚ ਆਏ ਝੋਨੇ ਦੀ ਆਮਦ ਅਤੇ ਪਨਸਪ ਵਲੋਂ ਕੁੱਲ ਖ਼ਰੀਦ ਤੇ ਲਿਫ਼ਟਿੰਗ ਕੀਤੇ ਝੋਨੇ ਦੇ ਅੰਕੜਿਆਂ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਅਤੇ ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ ਵਲੋਂ ਐਮ.ਡੀ. ਬੀ.ਸ੍ਰੀ ਨਿਵਾਸਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡੀ. ਜੀ. ਐਮ. ਪਰਮਿੰਦਰਜੀਤ ਸਿੰਘ ਬੋਪਾਰਾਏ, ਜ਼ਿਲ੍ਹਾ ਮੈਨੇਜਰ ਅਮਿਤ ਕੁਮਾਰ, ਫ਼ੀਲਡ ਅਫ਼ਸਰ ਦੀਪਕ ਕੁਮਾਰ ਤੇ ਨਵਜੋਤ ਸਿੰਘ, ਪਨਸਪ ਇੰਸਪੈਕਟਰ ਅਸ਼ਵਨੀ ਗੌਤਮ, ਹੈਪੀ, ਵਿਸ਼ਾਲ ਗੁਪਤਾ, ਮਨੀਸ਼ ਜਿੰਦਲ ਅਤੇ ਸ਼ੁਬਾਂਸ਼ੂ ਜਿੰਦਲ ਸਮੇਤ ਆੜ੍ਹਤੀ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਕਮੇਟੀ ਨੇ ਸੱਤਵੇਂ ਦਿਨ ਭਗਵਾਨ ਰਾਮ ਦੇ ਬਨਵਾਸ ਦੇ ਭਾਵੁਕ ਸੀਨ ਦਿਖਾਏ ਅਗਲੀ ਖ਼ਬਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੜਨ ਵਾਲੇ ਨੌਜਵਾਨ ਹੀ ਅੱਜ ਸੁਰੱਖਿਅਤ ਨਹੀਂ ਹਨ- ਸੋਨੂੰ ਕਿਹਾ-ਪੰਜਾਬ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।