11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੇਲੇ ਕਰਾਉਣੇ ਜ਼ਰੂਰੀ- ਬਰਿੰਦਰ ਬਿੱਟੂ

ਭਾਦਸੋਂ, 10 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਮੇਲੇ ਕਰਾਣੇ ਜ਼ਰੂਰੀ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਾਭਾ ਤੋਂ ਭਾਜਪਾ ਦੇ ਮੁੱਖ ਸੇਵਾਦਾਰ ਵਰਿੰਦਰ ਕੁਮਾਰ ਬਿੱਟੂ ਨੇ ਭਾਦਸੋਂ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਅਜੀਤ ਡੈਸਕ 11-10-2026
ਭਾਦਸੋਂ, 10 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਮੇਲੇ ਕਰਾਣੇ ਜ਼ਰੂਰੀ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਾਭਾ ਤੋਂ ਭਾਜਪਾ ਦੇ ਮੁੱਖ ਸੇਵਾਦਾਰ ਵਰਿੰਦਰ ਕੁਮਾਰ ਬਿੱਟੂ ਨੇ ਭਾਦਸੋਂ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਵਰਿੰਦਰ ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ਦੀ ਹਾਲਾਤ ਉਹ ਹੋ ਚੁੱਕੇ ਹਨ, ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਨਸ਼ੇ ਵਿਚ ਗ੍ਰਸਤ ਹੋ ਚੁੱਕੀ ਅਤੇ ਉਸਨੂੰ ਬਚਾਉਣ ਲਈ ਅੱਜ ਇਕੋ ਹੀ ਵਿਕਲਪ ਬਚਿਆ ਹੈ ਖੇਡਾਂ ਇਸ ਲਈ ਹਰ ਇਕ ਸੰਸਥਾ ਨੂੰ ਹਰ ਇਕ ਪਾਰਟੀ ਨੂੰ ਅੱਗੇ ਵੱਧ ਕੇ ਖੇਡਾਂ ਕਰਵਾਉਣੀਆ ਚਾਹੀਦੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ। ਬਿੱਟੂ ਨੇ ਕਿਹਾ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਤਮ ਹੋ ਚੁੱਕੀ ਹੈ, ਚਾਰੋਂ ਪਾਸੇ ਹਾਹਾਕਾਰ ਮੱਚੀ ਹੋਈ ਹੈ। ਨਾਭਾ ਸ਼ਹਿਰ ’ਚ ਲੁੱਟਾ ਖੋਹਾਂ ਸ਼ਰੇਆਮ ਹੋ ਰਹੀਆਂ ਹਨ, ਨਸ਼ੇ ਦਾ ਬੋਲ ਬਾਲਾ ਹੈ। ਉਨ੍ਹਾਂ ਕਿਹਾ ਕਿ ਨੇ ਅੱਜ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਹੈ ਤਾਂ ਇਕੋ-ਇਕ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਇਸ ਮੌਕੇ ਇਸ ਉਨ੍ਹਾਂ ਨਾਲ ਤਰਨਵੀਰ ਸਿੰਘ, ਰਵੀ ਭਾਦਸੋਂ, ਗੁਰਦੀਪ ਸਿੰਘ, ਰਾਜਨ ਭਾਦਸੋਂ, ਰਾਮ ਦਾਸ, ਕਰਨ ਭਾਦਸੋਂ ਹਾਜ਼ਰ ਸਨ।
ਪਿਛਲੀ ਖ਼ਬਰ ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸਟੇਟ ਪੱਧਰੀ ਸਾਫ਼ਟਬਾਲ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਅਗਲੀ ਖ਼ਬਰ ਪ੍ਰੋ: ਪੂਰਨ ਸਿੰਘ ਦੀਆਂ ਅੰਗਰੇਜ਼ੀ ਲਿਖਤਾਂ ਤੇ ਬੌਧਿਕ ਵਿਰਾਸਤ ’ਤੇ ਭਾਸ਼ਨ ਲੜੀ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।