08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਸ. ਡੀ. ਐਮ. ਦੀਪਜੋਤ ਕੌਰ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬਸੀ ਪਠਾਣਾਂ, 7 ਅਕਤੂਬਰ (ਰਾਜਿੰਦਰ ਸ਼ਰਮਾ)- ਬਸੀ ਪਠਾਣਾਂ ਦੀ ਐਸ. ਡੀ.

ਅਜੀਤ ਡੈਸਕ 08-10-2026
ਬਸੀ ਪਠਾਣਾਂ, 7 ਅਕਤੂਬਰ (ਰਾਜਿੰਦਰ ਸ਼ਰਮਾ)- ਬਸੀ ਪਠਾਣਾਂ ਦੀ ਐਸ. ਡੀ. ਐਮ. ਦੀਪਜੋਤ ਕੌਰ ਵਲੋਂ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਮੰਡੀ ’ਚ ਆ ਰਹੇ ਝੋਨੇ ਦੀ ਖ਼ਰੀਦ ਦੇ ਅੰਕੜਿਆਂ ਤੇ ਚਰਚਾ ਕਰਦੇ ਹੋਏ ਖ਼ਰੀਦ ਕੀਤੇ ਝੋਨੇ ਦੀ ਅਦਾਇਗੀ ਅਤੇ ਲਿਫ਼ਟਿੰਗ ਦੇ ਪ੍ਰਬੰਧਾਂ ਦੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ, ਫ਼ਸਲ ਦੀ ਆਮਦ, ਖ਼ਰੀਦ ਪ੍ਰਕਿਰਿਆ ਸਮੇਤ ਹੋਰਨਾਂ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਐਸ.ਡੀ.ਐਮ. ਦੀਪਜੋਤ ਕੌਰ ਵਲੋਂ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਤੋਂ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਮੰਡੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਿਕਲ ਨਾ ਆਉਣ ਦਿੱਤੀ ਜਾਵੇ ਅਤੇ ਸਰਕਾਰੀ ਮਾਂਪਢੰਡਾਂ ਅਨੁਸਾਰ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਫ਼ਸਲ ਦਾ ਦਾਣਾ- ਦਾਣਾ ਸਰਕਾਰੀ ਰੇਟ ਤੇ ਖ਼ਰੀਦ ਕੀਤਾ ਜਾਵੇਗਾ। ਇਸ ਮੌਕੇ ਏ.ਐਫ.ਐਸ.ਓ ਪਨਗ੍ਰੇਨ ਹਰਪਿੰਦਰਜੀਤ ਕੌਰ, ਮਾਰਕਿਟ ਕਮੇਟੀ ਸੱਕਤਰ ਕੰਵਲਜੀਤ ਸਿੰਘ,ਇੰਸਪੈਕਟਰ ਪਨਗ੍ਰੇਨ ਯਾਦਵਿੰਦਰ ਸਿੰਘ ਤੇ ਗੁਰਦੀਪ ਸਿੰਘ ਢੀਂਡਸਾ, ਇੰਸਪੈਕਟਰ ਪਨਸਪ ਅਸ਼ਵਨੀ ਗੌਤਮ, ਰਾਜੇਸ਼ ਸਿੰਗਲਾ, ਹਰਜੀਤ ਸਿੰਘ ਚੀਮਾ, ਵਿਸ਼ਾਲ ਗੁਪਤਾ, ਗੌਰਵ ਗੁਪਤਾ, ਰਾਜਨ ਗਖਰ, ਕੁਲਵਿੰਦਰ ਸਿੰਘ ਤੇ ਮਨਮੀਤ ਸਿਆਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਈ.ਡੀ. ਤੇ ਸੀ. ਬੀ. ਆਈ. ਦੀਆਂ ਰੇਡਾਂ ਨੇ ਭਗਵੰਤ ਮਾਨ ਸਰਕਾਰ ਦਾ ਭ੍ਰਿਸ਼ਟਾਚਾਰੀ ਚਿਹਰਾ ਨੰਗਾ ਕੀਤਾ- ਰਾਜੂ ਖੰਨਾ ਅਗਲੀ ਖ਼ਬਰ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ’ਚ ਜਾਣ ਦੀ ਬਜਾਏ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਹੈ- ਚੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।