05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਚਨਾਰਥਲ ਕਲਾਂ ਦੁਸਹਿਰਾ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ’ਤੇ- ਸਰਪੰਚ ਟਿਵਾਣਾ

ਜਖਵਾਲੀ, 4 ਅਕਤੂਬਰ (ਨਿਰਭੈ ਸਿੰਘ)- ਪਿੰਡ ਚਨਾਰਥਲ ਕਲਾਂ ਦੁਸਹਿਰਾ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਰਾਮ ਲੀਲ੍ਹਾ ਕਮੇਟੀ ਪ੍ਰਧਾਨ ਤੇ ਸਰਪੰਚ ਰਾਜਦੀਪ ਸਿੰਘ ਟਿਵਾਣਾ ਨੇ ਸਾਥੀਆਂ ਸਮੇਤ ਕੀਤਾ। ਸਰਪੰਚ ਰਾਜਦੀਪ ਸਿੰਘ ਟਿਵਾਣਾ ਨੇ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 19, 20 ਅਤੇ 21 ਅਕਤੂਬਰ ਨੂੰ ਬੈੱਲ ਗੱਡੀਆਂ ਦੀਆਂ ਦੌੜਾਂ, ਟਰਾਲੀ ਬੈਕ ਲਗਾਉਂਣ ਦੇ ਮੁਕਾਬਲੇ, ਰੱਸਾ ਕੱਸੀ, ਵਾਲੀਬਾਲ ਮੁਕਾਬਲੇ ਆਦਿ ਕਬੱਡੀ ਦੀਆਂ ਪੰਜਾਬ ਭਰ ਵਿਚੋਂ ਨਾਮਵਰ ਟੀਮਾਂ ਪਹੁੰਚ ਰਹੀਆਂ ਹਨ।

ਅਜੀਤ ਡੈਸਕ 05-10-2026
ਜਖਵਾਲੀ, 4 ਅਕਤੂਬਰ (ਨਿਰਭੈ ਸਿੰਘ)- ਪਿੰਡ ਚਨਾਰਥਲ ਕਲਾਂ ਦੁਸਹਿਰਾ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਰਾਮ ਲੀਲ੍ਹਾ ਕਮੇਟੀ ਪ੍ਰਧਾਨ ਤੇ ਸਰਪੰਚ ਰਾਜਦੀਪ ਸਿੰਘ ਟਿਵਾਣਾ ਨੇ ਸਾਥੀਆਂ ਸਮੇਤ ਕੀਤਾ। ਸਰਪੰਚ ਰਾਜਦੀਪ ਸਿੰਘ ਟਿਵਾਣਾ ਨੇ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 19, 20 ਅਤੇ 21 ਅਕਤੂਬਰ ਨੂੰ ਬੈੱਲ ਗੱਡੀਆਂ ਦੀਆਂ ਦੌੜਾਂ, ਟਰਾਲੀ ਬੈਕ ਲਗਾਉਂਣ ਦੇ ਮੁਕਾਬਲੇ, ਰੱਸਾ ਕੱਸੀ, ਵਾਲੀਬਾਲ ਮੁਕਾਬਲੇ ਆਦਿ ਕਬੱਡੀ ਦੀਆਂ ਪੰਜਾਬ ਭਰ ਵਿਚੋਂ ਨਾਮਵਰ ਟੀਮਾਂ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਬੱਡੀ ਦੁਸਹਿਰਾ ਟੂਰਨਾਮੈਂਟ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਮੂਲੀਅਤ ਕਰਨਗੇ ਅਤੇ ਕਬੱਡੀ ਕੱਪ ਦੀ ਪ੍ਰਧਾਨਗੀ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਕਰਨਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਕੁਲਬੀਰ ਸਿੰਘ ਬੀਰੀ, ਸਵਰਨਦੀਪ ਸਿੰਘ ਟਿਵਾਣਾ, ਅੰਮ੍ਰਿਤਪਾਲ ਸਿੰਘ ਟਿਵਾਣਾ, ਸਰਪੰਚ ਗੁਰਬਾਜ਼ ਸਿੰਘ ਰਾਜੂ ਤੇ ਭੁਪਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਿਖਿਆਰਥੀਆਂ ਲਈ ਸਵੱਛਤਾ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਵਿਦਿਆਰਥੀਆਂ ਨੇ ਦਾਦਾ-ਦਾਦੀ ਪ੍ਰਤੀ ਕੀਤਾ ਪਿਆਰ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।